ਅਮਰੀਕਾ ਦੇ ਅਫਗਾਨਿਸਤਾਨ ਤੋਂ ਫੌਜ ਵਾਪਸੀ ਦੇ ਐਲਾਨ ਤੋਂ ਬਾਅਦ ਦੇਸ਼ ਦੇ ਹਾਲਾਤ ਤੇਜ਼ੀ ਨਾਲ ਬਦਲਦੇ ਜਾ ਰਹੇ ਨੇ, ਇਸ ਮਾਮਲੇ ‘ਤੇ ਕੋਈ ਖੁੱਲ੍ਹ ਕੇ ਬੋਲ ਵੀ ਨਹੀਂ ਰਿਹਾ।

ਅਫ਼ਗਾਨਿਸਤਾਨ ‘ਚ ਤਾਇਨਾਤ ਇੱਕ ਉਚ ਅਫ਼ਸਰ ਨੇ ਕਾਬੁਲ ‘ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸਾਨੂੰ ਫ਼ੌਜ ਵਾਪਸੀ ਦੇ ਬਾਅਦ ਇਥੇ ਖਾਨਾਜੰਗੀ ਦੀ ਸਥਿਤੀ ਦੇ ਸ਼ੱਕ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।

ਇਸ ਬਿਆਨ ਤੋਂ ਜਾਹਰ ਹੁੰਦਾ ਕਿ ਅਫ਼ਗਾਨਿਸਤਾਨ ਦੀ ਸਥਿਤੀ ਖਰਾਬ ਹੋ ਸਕਦੀ ਹੈ… ਇਹ ਅਫਗਾਨਿਸਤਾਨ ਹੀ ਨਹੀਂ ਪੂਰੀ ਦੁਨੀਆ ਲਈ ਚਿੰਤਾਜਨਕ ਹੋ ਸਕਦਾ ਹੈ, ਉਚ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਫ਼ੌਜ ਦੇ ਇੱਥੇ 20 ਸਾਲ ਰਹਿਣ ਦੇ ਬਾਅਦ ਇਹ ਮੰਨਿਆ ਗਿਆ ਹੈ ਕਿ ਸਮੱਸਿਆ ਦਾ ਫ਼ੌਜੀ ਤਰੀਕੇ ਨਾਲ ਹੱਲ ਨਹੀਂ ਕੱਿਢਆ ਜਾ ਸਕਦਾ, ਇਸੇ ਲਈ ਇਕ ਸਿਆਸੀ ਸਮਝੌਤਾ ਕਰਨਾ ਪਿਆ।

ਮਿਲਰ ਨੇ ਕਿਹਾ ਕਿ ਤਾਲਿਬਾਨ ਦੀ ਹਿੰਸਾ ‘ਚ ਵਿਸਥਾਰ ਕਰਨ ਦੇ ਕਾਰਨ ਸ਼ਾਂਤੀ ਸਥਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ।

ਦੱਸ ਦੇਈਏ ਕਿ ਅਮਰੀਕੀ ਫੌਜ ਦੀ ਵਾਪਸੀ ਨੂੰ ਲੈ ਕੇ ਭਾਂਵੇਂ ਇਹ ਕਿਹਾ ਗਿਆ ਕਿ 11 ਸਤੰਬਰ ਤੱਕ ਵਾਪਸੀ ਕੀਤੀ ਜਾਵੇਗੀ ਪਰ ਕੀ ਉਸ ਤੋਂ ਬਾਅਦ ਹਾਲਾਤ ਅਨੁਕੂਲ ਹੋ ਜਾਣਗੇ ਇਹ ਸਭ ਤੋਂ ਵੱਡਾ ਸਵਾਲ ਹੈ।

ਇਸ ਤੋਂ ਪਹਿਲਾਂ ਪੈਂਟਾਗਨ ਦੇ ਪ੍ਰਰੈੱਸ ਸਕੱਤਰ ਜੌਨ ਕਿਰਬੀ ਦੇ ਮੁਤਾਬਕ ਸਿਰਫ਼ ਕੂਟਨੀਤਕ ਮੌਜੂਦਗੀ ਦੀ ਸੁਰੱਖਿਆ ਲਈ ਹੀ ਕੁਝ ਫ਼ੌਜ ਰਹਿ ਜਾਵੇਗੀ ਜਿਸ ਤੋਂ ਸਪੱਸ਼ਟ ਹੈ ਦੇਸ਼ ‘ਚ ਸਥਿਤੀ ਅਨੁਕੂਲ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ‘ਚ ਵੀ ਤੇਜ਼ੀ ਲਿਆਈ ਜਾ ਰਹੀ ਹੈ।

Spread the love