ਅਮਰੀਕੀ ਪ੍ਰਤੀਨਿਧੀ ਸਦਨ ਨੇ ਭਾਰਤ ਦੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਇਕ ਮਤਾ ਪਾਸ ਕਰ ਕੇ ਬਾਇਡਨ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਤੁਰੰਤ ਭਾਰਤ ਲਈ ਸਹਾਇਤਾ ਭੇਜੀ ਜਾਵੇ, ਭਾਰਤ ਤੇ ਭਾਰਤੀ ਮੂਲ ਦੇ ਅਮਰੀਕੀਆਂ ‘ਤੇ ਹਾਊਸ ਕਾਕਸ ਦੇ ਡੈਮੋਕ੍ਰੇਟਿਕ ਸਹਿ-ਚੇਅਰਮੈਨ, ਸੰਸਦ ਮੈਂਬਰ ਬ੍ਰੈਂਡ ਸ਼ਰਮਨ ਨੇ ਸੰਸਦ ਮੈਂਬਰ ਸਟੀਵ ਚਾਬੋਟ ਨਾਲ ਮਿਲ ਕੇ ਪ੍ਰਤੀਨਿਧ ਸਭਾ ‘ਚ ਮਤਾ ਪੇਸ਼ ਕੀਤਾ ਸੀ, ਜਿਸ ‘ਚ 41 ਜਣਿਆਂ ਨੇ ਹਮਾਇਤ ਕੀਤੀ ਹੈ।

ਸੰਸਦ ਮੈਂਬਰ ਸ਼ਰਮਨ ਨੇ ਕਿਹਾ, ‘ਅਮਰੀਕਾ ਸੰਕਲਪਬੱਧ ਭਾਰਤ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਕਿਉਂਕਿ ਉਹ ਸਮੂਹਿਕ ਰੂਪ ਨਾਲ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੰਮ ਕਰਦੇ ਹਨ।’ ਉਨ੍ਹਾਂ ਇਹ ਗੱਲ ਮੰਨੀ ਹੈ ਕਿ ਜਦ ਅਮਰੀਕਾ ਲਗਾਤਾਰ ਕੋਵਿਡ ਕੇਸਾਂ ਵਿਚ ਵਾਧੇ ਦਾ ਸਾਹਮਣਾ ਕਰ ਰਿਹਾ ਸੀ ਤਾਂ ਭਾਰਤ ਨੇ ਅਮਰੀਕਾ ਦੀ ਬੇਨਤੀ ਉਤੇ ਕਈ ਵਸਤਾਂ ਦੀ ਬਰਾਮਦ ਉਤੇ ਲਾਈ ਪਾਬੰਦੀ ਹਟਾ ਦਿੱਤੀ ਸੀ।

ਮਤੇ ਵਿਚ ਇਹ ਗੱਲ ਵੀ ਮੰਨੀ ਗਈ ਹੈ ਕਿ ਭਾਰਤ ਦਾ ਫਾਰਮਾ ਸਨਅਤ ਮਹਾਮਾਰੀ ਨਾਲ ਨਜਿੱਠਣ ਵਿਚ ਬੇਹੱਦ ਅਹਿਮ ਹੈ।ਉਨ੍ਹਾਂ ਕਿਹਾ ਕਿ ਵੈਕਸੀਨ ਦੇ ਮਾਮਲੇ ਵਿਚ ਭਾਰਤ ਵੱਡਾ ਉਤਪਾਦਕ ਹੈ।

ਦੁਨੀਆ ਭਰ ਦੇ ਕਰੀਬ ਅੱਧੇ ਵੈਕਸੀਨ ਭਾਰਤ ਵਿਚ ਬਣ ਰਹੇ ਹਨ। ਕਾਂਗਰਸ ਮੈਂਬਰਾਂ ਨੇ ਇਸ ਗੱਲ ਉਤੇ ਸਹਿਮਤੀ ਪ੍ਰਗਟ ਕੀਤੀ ਕਿ ਅਮਰੀਕਾ ਨੂੰ ਆਪਣੇ ਭਾਈਵਾਲਾਂ ਨਾਲ ਮਿਲ ਕੇ ਜਿੱਥੇ ਕਿਤੇ ਵੀ ਵਾਇਰਸ ਦਾ ਅਸਰ ਹੈ, ਉਸ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਵਿੱਤੀ ਸਹਾਇਤਾਂ ਦੇ ਤੌਰ ‘ਤੇ ਕਰੋੜਾਂ ਡਾਲਰਾਂ ਦੀ ਮਦਦ ਭੇਜੀ ਹੈ ।

Spread the love