ਭਾਰਤ ਵਿਚ ਮਿਿਲਆ ਕੋਰੋਨਾ ਦਾ ਡੈਲਟਾ ਵੈਰੀਐਂਟ ਲਗਭਗ ਅੱਧੀ ਦੁਨੀਆਂ ਵਿਚ ਪਹੁੰਚ ਚੁੱਕਿਆ ਏ,

ਹੁਣ ਤੱਕ 96 ਦੇਸ਼ ਵਿਚ ਫੈਲੇ ਇਸ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਵਾਇਰਸ ਆਉਣ ਵਾਲੇ ਦਿਨਾਂ ‘ਚ ਹੋਰ ਭਾਰੂ ਪੈ ਸਕਦਾ ਹੈ।

ਇਸ ਤੋਂ ਇਲਾਵਾ ਯੂਕੇ ਮਿਲੇ ਅਲਫਾ ਵੈਰੀਏਂਟ ਹੁਣ ਤੱਕ 172 ਦੇਸ਼ਾਂ ਤੱਕ ਪਹੁੰਚਚੁੱਕਿਆਹੈ।

ਡਬਲਯੂਐਚਓ ਨੇ ਇਸਨੂੰ ਵਧੀਆ ਹੋ ਰਹੀ ਅਰਥਵਿਵਸਥਾ ਲਈ ਖ਼ਤਰਾ ਦੱਸਿਆ ਹੈ ਜਿਸ ਦੇ ਚਲਦਿਆਂ ਦੇਸ਼ਾਂ ਨੂੰ ਆਪਣੀ ਲੈਵਲ ‘ਤੇ ਕਦਮ ਚੁੱਕਣ ਦੀ ਲੋੜ ਹੈ।

ਸੰਸਥਾ ਨੇ ਵਿਸ਼ਵ ਪੱਧਰ ‘ਤੇ ਚੇਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ, ਬਹੁਤ ਹੀ ਛੂਤ ਵਾਲਾ ਡੈਲਟਾ ਵੇਰੀਐਂਟ ਵਿਸ਼ਵ ਪੱਧਰ ਉੱਤੇ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਰੂਪ ਬਣ ਜਾਵੇਗਾ।

ਦੱਸ ਦੇਈਏ ਕਿ ਯੂਰਪ ਵਿੱਚ ਜਿੱਥੇ ਕੋਰੋਨਾ ਦੇ ਕੇਸ ਘੱਟ ਹੋਏ ਸਨ, ਉੱਥੇ ਹੀ 10 ਹਫਤਿਆਂ ਬਾਅਦ ਇਕ ਵਾਰ ਫਿਰ ਕੇਸਾਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ।

Spread the love