ਦੇਸ਼ ਵਿੱਚ ਬੇਸ਼ੱਕ ਕਰੋਨਾ ਪਾਜ਼ੀਟਿਵ ਮਰੀਜ਼ਾ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਪਰ ਅਜੇ ਵੀ 46,000 ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਦੇ ਮਾਮਲਿਆਂ ’ਚ ਪਿਛਲੇ ਹਫ਼ਤੇ ਤੋਂ ਲਗਪਗ 14 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਅਜੇ ਵੀ ਦੇਸ਼ ਦੇ 71 ਜ਼ਿਲ੍ਹੇ ਇਸ ਤਰ੍ਹਾਂ ਦੇ ਹਨ ਜਿੱਥੇ ਕਰੋਨਾ ਦੇ ਮਾਮਲੇ 10 ਫੀਸਦੀ ਤੋਂ ਜ਼ਿਆਦਾ ਹੈ।

ਬੀਤੇ 24 ਘੰਟਿਆਂ ’ਚ ਕਰੋਨਾ ਨਾਲ ਪੀੜਤ 46,617 ਨਵੇਂ ਮਾਮਲੇ ਸਾਹਮਣੇ ਆਏ ਜਿਸ ’ਚ ਦੇਸ਼ ’ਚ ਸੰਕ੍ਰਮਿਤਾਂ ਦਾ ਅੰਕੜਾ ਵੱਧ ਕੇ 3,04,58,251 ਹੋ ਗਿਆ ਹੈ। ਇਕ ਦਿਨ ’ਚ ਸੰਕ੍ਰਮਣ ਨਾਲ 853 ਲੋਕਾਂ ਦੀ ਮੌਤ ਦੇ ਨਾਲ ਹੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,00,312 ਹੋ ਗਈ ਹੈ। ਹਾਲਾਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 97 ਫੀਸਦੀ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਪੀਕ ਦੇ ਸਮੇਂ ਦੇਸ਼ ’ਚ ਜਿੰਨੇ ਐਕਟਿਵ ਮਾਮਲੇ ਸੀ ਉਸ ’ਚ 86 ਫੀਸਦੀ ਦੀ ਕਮੀ ਆਈ ਹੈ। ਦੇਸ਼ ’ਚ ਟੀਕਾਕਰਨ ਅਭਿਆਨ ਪੂਰੀ ਤੇਜ਼ੀ ਨਾਲ ਜਾਰੀ ਹੈ।

Spread the love