ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਰਸਮੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ।

ਅਧਿਆਪਕ ਭਰਤੀ ਘੁਟਾਲੇ ਦੇ ਕੇਸ ਵਿੱਚ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ। ਹੁਣ ਤੱਕ ਉਹ ਸਾਢੇ ਨੌਂ ਸਾਲ ਕੈਦ ਕੱਟ ਚੁੱਕੇ ਹਨ ਤੇ ਦਿੱਲੀ ਸਰਕਾਰ ਦੇ ਫ਼ੈਸਲੇ ਮੁਤਾਬਿਕ 10 ਸਾਲ ਦੀ ਕੈਦ ਵਾਲਿਆਂ ਨੂੰ 6 ਮਹੀਨੇ ਦੀ ਮੁਆਫ਼ੀ ਦਿੱਤੀ ਜਾਂਦੀ ਹੈ। ਇਸ ਦਾ ਲਾਹਾ ਚੌਟਾਲਾ ਨੂੰ ਮਿਲ ਗਿਆ। ਉਹ ਇਸ ਵੇਲੇ ਪੈਰੋਲ ’ਤੇ ਸਨ ਤੇ ਸਜ਼ਾ ਮੁਆਫ਼ੀ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਮੁੜ ਜੇਲ੍ਹ ਜਾਣਾ ਪਿਆ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪਈਆਂ। ਚੌਟਾਲਾ ਨੂੰ 2013 ‘ਚ ਅਧਿਆਪਕ ਭਰਤੀ ਘੁਟਾਲਾ ‘ਚ 10 ਸਾਲ ਦੀ ਸਜ਼ਾ ਮਿਲੀ ਸੀ। ਸਜ਼ਾ ‘ਚ ਛੁਟ ਦੀ ਵਜ੍ਹਾ ਕਾਰਨ ਉਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ। ਚੌਟਾਲਾ ਦੇ ਸਵਾਗਤ ‘ਚ ਆਈਐੱਨਐੱਲਡੀ ਦੇ ਵਰਕਰ ਦਿੱਲ਼ੀ-ਹਰਿਅਣਾ ਬਾਰਡਰਾ ‘ਤੇ ਪਹੁੰਚੇ ਤੇ ਚੌਟਾਲ ‘ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ

Spread the love