ਸੋਸ਼ਲ ਐਪਸ (Social Applications) ਅੱਜ ਕੱਲ Trending ਵਿੱਚ ਚੱਲ ਰਹੀਆਂ ਹਨ। ਫਿਰ ਚਾਹੇ ਗੱਲ ਕਿਸੇ ਨਾਲ ਸੰਪਰਕ ਕਰਨ ਦੀ ਹੋਵੇ ਜਾਂ ਸੋਸ਼ਲ ਐਪਸ ਜ਼ਰੀਏ ਤਕਨੀਕ ਨਾਲ ਪੈਸੇ ਕਮਾਉਣ ਦੀ ,ਪੜ੍ਹਾਈ ਤੋਂ ਲੈਕੇ ਕਮਾਈ ਤੱਕ ਸਭ ਸੰਭਵ ਹੈ ,ਅਜਿਹਾ ਹੀ ਕੁੱਝ ਲੈਕੇ ਆ ਰਹੀ ਹੈ ਫੇਸਬੁੱਕ ( Facebook ) ਹੁਣ ਤੁਸੀਂ ਫੇਸਬੁੱਕ ਜ਼ਰੀਏ ਆਪਣੀ ਜੇਬ ਭਾਰੀ ਕਰ ਸਕਦੇ ਹੋ , Facebook ਨੇ ਆਪਣਾ ਨਿਊਜ਼ਲੈਟਰ (NewsLetter) ਪਲੇਟਫਾਰਮ ਲਾਂਚ ਕੀਤਾ ਜਿਸ ਨੂੰ ‘Bulltein’ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮੁਫ਼ਤ ਅਤੇ ਪੇਡ ਆਰਟੀਕਲ ਤੇ ਪੌਡਕਾਸਟ ਮੌਜੂਦ ਰਹਿਣਗੇ। Facebook ਦੇ ਸੀਈਓ ਮਾਰਕ ਜ਼ੁਕਰਬਰਗ ( CEO ,Mark Zuckerberg ) ਨੇ ਐਲਾਨ ਕੀਤਾ ਕਿ Bulletin ਪਲੇਟਫਾਰਮ ਨੂੰ ਲਾਈਵ ਕਰ ਦਿੱਤਾ ਗਿਆ ਹੈ। ਇਸ ਨੂੰ Bulletin.com ਤੋਂ ਅਸੈੱਸ ਕੀਤਾ ਜਾ ਸਕੇਗਾ।

ਹੁਣ ਤੁਹਾਨੂੰ ਦੱਸਦੇ ਤੁਸੀਂ ਕਿਵੇਂ ਕਰ ਸਕੋਗੇ ਇਸਨੂੰ ਇਸਤੇਮਾਲ

ਸਭ ਤੋਂ ਪਹਿਲਾਂ Bulltein.com ‘ਤੇ ਜਾਣਾ ਕਰਨਾ ਪਵੇਗਾ।

ਜਿੱਥੇ ਤੁਹਾਨੂੰ Bulletin ਨੂੰ ਸਬਸਕ੍ਰਾਈਬ (Subscribe) ਕਰਨਾ ਪਵੇਗਾ।

ਇਸ ਦੇ ਲਈ ਤੁਹਾਨੂੰ Bulletin ਨੂੰ Facebook ਤੋਂ ਲਾਗਇਨ (Login )ਕਰਨਾ ਪਵੇਗਾ।

ਲਾਗਇਨ(Login ) ਤੋਂ ਬਾਅਦ ਤੁਹਾਡੇ ਤੋਂ ਸਬਸਕ੍ਰਿਪਸ਼ਨ ਚਾਰਜ(Subscription charge) ਲਿਆ ਜਾਵੇਗਾ।

ਕਿਸੇ ਖਾਸ Bulletin ਲਈ ਚਾਰਜ ਅਲੱਗ-ਅਲੱਗ ਹੋ ਸਕਦੇ ਹਨ।

ਦੱਸ ਦੇਈਏ ਕਿ ਪਿਛਲੇ ਕੁੱਝ ਸਾਲਾਂ ‘ਚ ਹਾਈ-ਪ੍ਰੋਫਾਈਲ ਪੱਤਰਕਾਰ ਤੇ ਲੇਖਕ ਦਿੱਗਜ ਮੀਡੀਆ ਕੰਪਨੀਆਂ ਨੂੰ ਛੱਡ ਰਹੇ ਹਨ ਤੇ ਆਪਣਾ ਨਿਊਜ਼ਲੈਟਰ ਜਾਂ ਫਿਰ ਪੌਡਕਾਸਟ ਸ਼ੁਰੂ ਕਰ ਰਹੇ ਹਨ। ਅਜਿਹੇ ਵਿਚ Facebook ਨੇ ਆਜ਼ਾਦ ਪੱਤਰਕਾਰਾਂ ਤੇ ਲੇਖਕਾਂ ਨੂੰ ਕਮਾਈ ਦਾ ਮੌਕਾ ਮੁਹੱਈਆ ਕਰਵਾਇਆ ਹੈ। ਪਰ ਇਹ ਪਲੇਟਫਾਰਮ ਸਿਰਫ਼ ਲੇਖਕ ਜਾਂ ਪੱਤਰਕਾਰਾਂ ਲਈ ਨਹੀਂ ਹੈ। ਕੋਈ ਵੀ ਵਿਅਕਤੀ Facebook Bulletin ਜੁਆਇਨ ਕਰ ਕੇ ਆਪਣੇ ਪੋਸਟ ਤੋਂ ਕਮਾਈ ਕਰ ਸਕਦਾ ਹੈ। Facebook ਨੇ ਕਿਹਾ ਕਿ ਉਸ ਵੱਲੋਂ Bulletin ਬਣਾਉਣ ਵਾਲੇ ਦੀ ਕਮਾਈ ‘ਚ ਕਟੌਤੀ ਨਹੀਂ ਕੀਤੀ ਜਾਵੇਗੀ। ਨਾਲ ਹੀ ਕ੍ਰਿਏਟਰਸ ਆਪਣੇ ਬੁਲੇਟਿਨ ਲਈ ਆਪਣੇ ਹਿਸਾਬ ਨਾਲ ਕੀਮਤ ਲੈ ਸਕਦੇ ਹਨ। ਕਈ ਟੈੱਕ ਕੰਪਨੀਆਂ ਨੇ ਵੀ ਆਪਣਾ Newsletter ਸ਼ੁਰੂ ਕੀਤਾ ਹੈ। ਇਹ ਕੰਪਨੀਆਂ Newsletter ਜ਼ਰੀਏ ਕੰਪਨੀ ਦੀ ਐਕਸਕਲੂਸਿਵ(Exclusive) ਜਾਣਕਾਰੀ ਉਪਲਬਧ ਕਰਵਾਉਂਦੀਆਂ ਹਨ। Facebook ਨੇ ਸ਼ੁਰੂਆਤੀ ਤੌਰ ‘ਤੇ Bulletin ਨੂੰ ਅਮਰੀਕਾ ‘ਚ ਲਾਂਚ ਕੀਤਾ ਹੈ। ਹਾਲਾਂਕਿ ਬੀਟਾ ਟੈਸਟਿੰਗ ਤੋਂ ਬਾਅਦ ਇਸ ਨੂੰ ਪੂਰੀ ਦੁਨੀਆ ‘ਚ ਲਾਂਚ ਕੀਤਾ ਜਾਵੇਗਾ।

Spread the love