ਪੰਜਾਬ ‘ਚ ਬਿਜਲੀ ਸੰਕਟ ‘ਤੇ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ‘ਤੇ ਤਿੱਖਾ ਹਮਲਾ ਬੋਲਿਆ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਪਾਵਰ ਕੱਟ ਦੀ ਲੋੜ ਨਹੀਂ । ਬਿਨ੍ਹਾਂ ਕੱਟ ਲਗਾਏ ਬਿਜਲੀ ਦਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਕੈਪਟਨ ਦੇ ਏਸੀ ਬੰਦ ਕਰਨ ਅਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕਰਨ ਦੇ ਫ਼ੈਸਲੇ ਦਾ ਜਵਾਬ ਦੇਣ ਲਈ ਸਿੱਧੂ ਨੇ ਟਵੀਟਸ (Tweets ) ਦੀ ਝੜੀ ਲਗਾ ਦਿੱਤੀ ਇੱਕ ਤੋਂ ਬਾਅਦ ਇੱਕ ਕੁੱਲ 9 ਟਵੀਟ ਕੀਤੇ।

ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਜੇਕਰ ਸਹੀ ਦਿਸ਼ਾ ਵਿੱਚ ਕੈਪਟਨ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਅਜਿਹੇ ਫੈਸਲਿਆਂ ਦੀ ਲੋੜ ਨਹੀਂ ਪੈਣੀ ਸੀ। ਕਿ ਸਰਕਾਰੀ ਦਫ਼ਤਰਾਂ ਨੂੰ ਏਸੀ ਬੰਦ ਰੱਖਣ ਨੂੰ ਕਹਿੰਦਾ ਤੇ ਮੁਲਾਜ਼ਮਾਂ ਦੇ ਕੰਮ ਕਰਨ ਦੇ ਸਮੇਂ ‘ਚ ਕਟੌਤੀ ਕਰਦੇ।ਸਿੱਧੂ ਨੇ ਕਿਹਾ ਕਿ ਪੰਜਾਬ ਦੇ ਦਫ਼ਤਰਾਂ ‘ਚ ਏਸੀ ਬੰਦ ਕਰਨ ਅਤੇ ਸਮਾਂ ਬਦਲਣ ਦੀ ਲੋੜ ਨਹੀਂ ਇਸ ਨਾਲ ਕੋਈ ਹੱਲ ਨਹੀਂ ਨਿਕਲੇਗਾ । ਪੰਜਾਬ ਨੈਸ਼ਨਲ ਗਰਿੱਡ ਤੋਂ ਸਸਤੀ ਬਿਜਲੀ ਖ਼ਰੀਦ ਸਕਦਾ ਹੈ ।

ਇਸ ਦੇ ਨਾਲ ਹੀ ਬਾਦਲਾਂ ‘ਤੇ ਵੀ ਨਵਜੋਤ ਸਿੱਧੂ ਵੱਲੋਂ ਨਿਸ਼ਾਨੇ ਸਾਧੇ ਗਏ ਹਨ । ਸਿੱਧੂ ਨੇ ਲਿਖਿਆ ਕਿ ਅਕਾਲੀ ਸਰਕਾਰ ਨੇ ਨਿੱਜੀ ਥਰਮਲ ਪਲਾਂਟਾ ਦੇ ਨਾਲ ਨੁਕਸਾਨ ਵਾਲੇ ਸਮਝੋਤੇ ਕੀਤੇ ਸਨ ਪਰ ਪੰਜਾਬ ਸਰਕਾਰ ਜੇਕਰ ਸਹੀ ਫ਼ੈਸਲੇ ਲੈਂਦੀ ਤਾਂ ਅਜਿਹੇ ਸੰਕਟ ਪੈਦਾ ਨਾਂ ਹੁੰਦੇ ।

ਦੱਸ ਦੇਈਏ ਕਿ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਦਾ ਸੀਐਮ ਅਮਰਿੰਦਰ ਉੱਤੇ ਇਹ ਪਹਿਲਾ ਹਮਲਾ ਹੈ ਤੇ ਕਾਫ਼ੀ ਤਿੱਖੇ ਸ਼ਬਦ ਵਰਤੇ ਹਨ। ਸਿੱਧੂ ਨੇ ਨਾਲ ਹੀ ਦਿੱਲੀ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਨੂੰ ਕਿਸੇ ਮਾਡਲ ਦੀ ਨਕਲ ਕਰਨ ਦੀ ਲੋੜ ਨਹੀਂ ਹੈ ਬਲਕਿ ਪੰਜਾਬ ਨੂੰ ਬਿਜਲੀ ‘ਤੇ ਆਪਣਾ ਖ਼ੁਦ ਦਾ ਮਾਡਲ ਤਿਆਰ ਕਰਨਾ ਚਾਹੀਦਾ।

Spread the love