ਫਲ਼ ਸਾਡੀ ਡਾਈਟ ਦਾ ਇੱਕ ਅਹਿਮ ਹਿੱਸਾ ਹੈ, ਫ਼ਲਾ ’ਚ ਕੈਲੋਰੀ ਘੱਟ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ। ਫ਼ਲਾ ’ਚ ਕਈ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਆਦਿ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਕਾਫੀ ਜ਼ਰੂਰੀ ਹਨ। ਇਨ੍ਹਾਂ ਫਲ਼ਾਂ ਦਾ ਸੇਵਨ ਜੇਕਰ ਸਮੇਂ ’ਤੇ ਨਾ ਕੀਤਾ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਸਵੇਰ ਦਾ ਸਮਾਂ ਫਲ਼ਾਂ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਖੱਟੇ ਫਲ਼ਾਂ ਨੂੰ ਛੱਡ ਕੇ ਬਾਕੀ ਫਲ਼ਾਂ ਨੂੰ ਖਾਲੀ ਪੇਟ ਖਾਣਾ ਸਭ ਤੋਂ ਬੇਹਤਰ ਹੈ। ਕੁਝ ਲੋਕ ਰੋਟੀ ਤੋਂ ਬਾਅਦ ਫਲ਼ਾਂ ਦਾ ਸੇਵਨ ਕਰਦੇ ਹਨ, ਜੋ ਗਲਤ ਹੈ। ਰੋਟੀ ਤੋਂ ਬਾਅਦ ਫਲ਼ਾਂ ਦਾ ਸੇਵਨ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਹੜਾ ਸਮਾਂ ਸਹੀ ਹੈ ਫ਼ਲ ਖਾਣ ਦਾ –

ਰੋਟੀ ਤੋਂ ਬਾਅਦ ਅੰਬ ਦਾ ਸੇਵਨ ਨਾ ਕਰੋ

ਰੋਟੀ ਤੋਂ ਬਾਅਦ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੰਬ ’ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਾਸੀਰ ਦੇ ਅੰਬ ਦਾ ਸੇਵਨ ਸ਼ੂਗਰ ਦੇ ਮਰੀਜ਼ ਨੂੰ ਬਿਲਕੁੱਲ ਨਹੀਂ ਕਰਨਾ ਚਾਹੀਦਾ। ਰੋਟੀ ਤੋਂ ਇਕ ਘੰਟਾ ਬਾਅਦ ਅੰਬ ਦਾ ਸੇਵਨ ਕਰੋ।

ਕੇਲਾ ਖਾਣ ਤੋਂ ਪਰਹੇਜ਼ ਕਰੋ

ਕੇਲਾ ਕੈਲੋਰੀ ਅਤੇ ਗੁੱਲੂਕੋਜ਼ ਲੈਵਲ ਵਧਾ ਸਕਦਾ ਹੈ। ਕੇਲੇ ’ਚ ਸਟਾਰਚ ਹੁੰਦਾ ਹੈ, ਇਸੀ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਰੋਟੀ ਤੋਂ ਬਾਅਦ ਕੇਲਾ ਖਾਣ ਨਾਲ ਪੇਟ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਪੇਟ ’ਚ ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਨ ਵੀ ਹੋ ਸਕਦਾ ਹੈ। ਕੇਲੇ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰ ਸਕਦੇ ਹੋ।

ਤਰਬੂਜ ਖਾਣ ਦਾ ਸਹੀ ਸਮਾਂ

ਤਰਬੂਜ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਰੋਟੀ ਤੋਂ ਬਾਅਦ ਤਰਬੂਜ ਦਾ ਸੇਵਨ ਕਰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Spread the love