ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖ਼ਿਲਾਫ਼ ਅੱਜ ਕਿਸਾਨਾਂ ਦਾ ਗੁੱਸਾ ਫੁੱਟਿਆ। ਬਰਨਾਲਾ ਦੇ ਧਨੌਲਾ ‘ਚ ਅੱਜ ਹਰਜੀਤ ਗਰੇਵਾਲ ਦੇ ਖੇਤਾਂ ‘ਚ ਲਾਇਆ ਝੋਨਾ ਕਿਸਾਨਾਂ ਨੇ ਪੁੱਟ ਦਿੱਤਾ ਤੇ ਖੇਤ ਨੂੰ ਵਾਹ ਦਿੱਤਾ। ਹਰਜੀਤ ਗਰੇਵਾਲ ਅਕਸਰ ਖੇਤੀ ਕਾਨੂੰਨਾਂ ਦੇ ਪੱਖ ‘ਚ ਅਤੇ ਕਿਸਾਨਾਂ ਦੇ ਖ਼ਿਲਾਫ਼ ਬੋਲਦੇ ਹਨ ।

ਕਿਸਾਨ ਲਗਤਾਰ ਚੁਣੌਤੀ ਵੀ ਦੇ ਰਹੇ ਨੇ ਕਿ ਜੇ ਖੇਤੀ ਕਾਨੂੰਨ ਇੰਨੇ ਹੀ ਚੰਗੇ ਨੇ ਤਾਂ ਹਰਜੀਤ ਗਰੇਵਾਲ ਕਿਸਾਨਾਂ ਦੇ ਵਿੱਚ ਆ ਕੇ ਉਨ੍ਹਾਂ ਨੂੰ ਸਮਝਾਏ। ਕਿਸਾਨਾਂ ਦੀ ਇਸ ਕਾਰਵਾਈ ਤੋਂ ਬਾਅਦ ਹਰਜੀਤ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ- ਗਰੇਵਾਲ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਨਹੀਂ ਹੈ ਇਹ ਸਰਾਸਰ ਗੁੰਡਾਗਰਦੀ ਹੈ ਆਤੰਕਵਾਦ ਹੈ।

Spread the love