ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ ਯੂਨਿਟ ਨੰਬਰ ਚਾਰ ਬੰਦ ਹੋ ਗਿਆ ਹੈ। ਜਿਸ ਨਾਲ ਪਾਵਰਕੌਮ (Powercom) ਦੀ ਪ੍ਰੇਸ਼ਾਨੀ ਹੋਰ ਵੱਧ ਗਈ ਹੈ। ਜਦਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ 210 ਮੈਗਾਵਟ ਦਾ ਚੌਥਾ ਯੂਨਿਟ ਅਜੇ ਰਾਤ ਹੀ ਚਲਿਆ ਸੀ। ਬਿਜਲੀ ਸੰਕਟ (Electricity Crisis) ਨੂੰ ਲੈ ਕੇ ਪਾਵਰ ਇੰਜਨੀਅਰ (Power Engineer ਅਤੇ ਸਰਕਾਰ ਵਿਚਕਾਰ ਰੇੜਕਾ ਚੱਲ ਰਿਹਾ ਹੈ। ਪੰਜਾਬ ਵਿਚਲੇ ਥਰਮਲ ਪਲਾਂਟਾਂ (Thermal Plants) ਦੇ ਤਕਨੀਕੀ ਨੁਕਸਾਂ ਕਰਕੇ ਬਿਜਲੀ ਸਪਲਾਈ (Power Supply) ਵਿੱਚ ਵੀ ਵੱਡੀ ਰੁਕਾਵਟ ਆ ਰਹੀ ਹੈ।

ਦੱਸ ਦੇਈਏ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ 210×4 ਕੁੱਲ 840 MW ਪਾਵਰ ਦੇ ਰਹੇ ਸਨ ਪਰ ਯੂਨਿਟ ਨੰਬਰ ਚਾਰ ਬੰਦ ਹੋਣ ਕਾਰਨ ਪਾਵਰਕੌਮ ਦੀ ਪਰੇਸ਼ਾਨੀ ਵਧੀ ਹੈ। ਤਲਵੰਡੀ ਸਾਬੋ, ਜੀ ਵੀ ਕੇ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਤਿੰਨੋਂ ਨਿੱਜੀ ਪਲਾਂਟ ਕ੍ਰਮਵਾਰ 1320 MW, 540 MW ਅਤੇ 1400 MW ਬਿਜਲੀ ਦੀ ਪੈਦਾਵਾਰ ਕਰ ਰਹੇ ਹਨ।

Spread the love