ਪੰਜਾਬ ‘ਚ ਬਿਜਲੀ ਸੰਕਟ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ।
ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਇੱਕ ਦਿਨ ਦਾ ਤਾਂ ਕੀ ਇੱਕ ਘੰਟੇ ਦਾ ਵੀ ਕੱਟ ਨਹੀਂ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ‘ਚ ਬਿਜਲੀ ਦੇ ਕੱਟ ਲੱਗ ਰਹੇ ਲੰਮੇ ਚੌੜੇ ਕੱਟਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ‘ਚ ਕੈਪਟਨ ਸਰਕਾਰ ਖ਼ਿਲਾਫ਼ ਹੱਲਾਂ ਬੋਲ ਦਿੱਤਾ।
ਖ਼ੁਦ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਵੀ ਮੈਦਾਨ ‘ਚ ਉੱਤਰੇ ਤੇ ਇਸ ਦੌਰਾਨ ਅਕਾਲੀ ਵੱਲੋਂ ਮੁਫਤ ‘ਚ ਪੱਖੀਆਂ ਅਤੇ ਮੋਮਬੱਤੀਆਂ ਲੋਕਾਂ ‘ਚ ਵੰਡੀਆਂ ਗਈਆਂ ਤੇ ਇੱਕ ਸੰਕੇਤਲ ਪ੍ਰਦਰਸ਼ਨ ਕੀਤਾ ਕਿ ਕੈਪਟਨ ਸਰਕਾਰ ਦੇ ਰਾਜ ‘ਚ ਹੁਣ ਬਿਜਲੀ ਨਹੀਂ ਆਉਣੀ ਪੱਖੀਆਂ ਝੱਲ ਕੇ ਅਤੇ ਮੋਮਬੱਤੀਆਂ ਜਗਾ ਕੇ ਹੀ ਗੁਜ਼ਾਰਾਂ ਕਰਨਾ ਪੈਣਾ।
ਗੌਰਤਲਬ ਹੈ ਕਿ ਪੰਜਾਬ ‘ਚ ਲਗ ਰਹੇ ਬਿਜਲੀ ਦੇ ਕੱਟ ਤੇ ਅੱਤ ਦੀ ਗਰਮੀ ਨੇ ਆਮ ਜਨਤਾ ਦਾ ਅਤੇ ਕਿਸਾਨਾਂ ਦਾ ਜਿਉਣਾ ਔਖਾ ਕੀਤਾ ਹੋਇਆ ਤੇ ਦੂਜੇ ਪਾਸੇ ਇਸ ਮੁੱਦੇ ‘ਤੇ ਵਿਰੋਧੀ ਸੀਐੱਮ ਕੈਪਟਨ ਖ਼ਿਲਾਫ਼ ਰੱਜਕੇ ਗਰਜ ਵੀ ਰਹੇ ਹਨ , ਤੇ ਸਿਆਸੀ ਕਰੰਟ ਵੀ ਲਗਾ ਰਹੇ ਨੇ,,,