ਸੈਂਸੇਕਸ ਅਤੇ ਨਿਫਟੀ (Sensex and Nifty) ‘ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਕਾਫ਼ੀ ਜ਼ਿਆਦਾ ਵਾਧਾ ਘਾਟਾ ਦੇਖਣ ਨੂੰ ਮਿਲਿਆ। ਏਸ਼ੀਆਈ ਸ਼ੇਅਰ ਬਜ਼ਾਰਾਂ ‘ਚ ਮਿਲੇ ਜੁਲੇ ਰੁਖ਼ ਵਿਚਕਾਰ ਭਾਰਤੀ ਬਜ਼ਾਰਾਂ ‘ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਬੀਐਸਈ ਦਾ 30 ਸ਼ੇਅਰਾਂ ’ਤੇ ਅਧਾਰਿਤ ਸੰਵੇਦੀ ਸੂਚਾਂਕ ਹਰੇ ਨਿਸ਼ਾਨ ਨਾਲ ਖੁੱਲ੍ਹਿਆ ਪਰ ਜਲਦੀ ਹੀ ਇਹ ਲਾਲ ਨਿਸ਼ਾਨ ’ਤੇ ਆ ਗਿਆ।

ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ 46.89 ਅੰਕ ਭਾਵ 0.09 ਫੀਸਦ ਦੀ ਗਿਰਾਵਟ ਨਾਲ 52271.71 ਅੰਕ ਦੇ ਪੱਧਰ ’ਤੇ ਟ੍ਰੈਂਡ ਕਰ ਰਿਹਾ ਸੀ। ਐਨਐਸਈ ਨਿਫਟੀ ’ਤੇ 9.90 ਅੰਕ ਭਾਵ 0.06 ਫੀਸਦ ਦੀ ਗਿਰਾਵਟ ਨਾਲ 15670 ਅੰਕ ਦੇ ਪੱਧਰ ’ਤੇ ਕਾਰੋਬਾਰ ਹੋ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ ’ਤੇ ਟੀਸੀਐਸ ਦੇ ਸ਼ੇਅਰ ‘ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਉਸ ਤੋਂ ਬਾਅਦ Infosys, Tech Mahindra, HDFC Bank, HCL Tech, Powergrid, Tata Steel ਅਤੇ HDFC ਦੇ ਸ਼ੇਅਰਾਂ ਚ ਵੀ ਕਾਫ਼ੀ ਹੱਦ ਤੱਕ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ

Spread the love