ਮੁੱਖ ਮੰਤਰੀ ਕੈਪਟਨ ਦਾ ਸਿਸਵਾਂ ਫਾਰਮ ਹਾਊਸ ਘੇਰਨ ਗਈ ‘ਆਪ’ ਲੀਡਰਸ਼ਿਪ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਦਰਅਸਲ ਅੱਜ ਆਮ ਆਮ ਆਦਮੀ ਪਾਰਟੀ ਨੇ ਬਿਜਲੀ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਬਾਹਰ ਹੱਲਾ ਬੋਲ ਦਿੱਤਾ, ਉਧਰ ‘ਆਪ’ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀ ਪੁਲਿਸ ਨੇ ਤਿੰਨ ਲੇਅਰ ਦੀ ਬੈਰੀਕੇਡਿੰਗ ਕੀਤੀ ਹੋਈ ਸੀ। ‘ਆਪ’ ਵਰਕਰ ਜਦੋਂ ਇੱਕ ਬੈਰੀਕੇਡ ਤੋਂ ਦੂਜਾ ਤੋੜਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਹਲਕਾ ਲਾਠੀਚਾਰਜ ਵੀ ਕੀਤਾ। ਜਦੋਂ ‘ਆਪ’ ਵਰਕਰਾਂ ਨੇ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਰਿਹਾਸਤ ‘ਚ ਲੈ ਲਿਆ ।

ਗੌਰਤਲਬ ਹੈ ਕਿ ਅੱਜ ਦੇ ਪ੍ਰਦਰਸ਼ਨ ਦੇ ਅਗਵਾਰੀ ਭਗਵੰਤ ਮਾਨ ਕਰ ਰਹੇ ਸੀ। ਭਗਵੰਤ ਮਾਨ ਦੀ ਅਗਵਾਈ ‘ਚ ਹਜ਼ਾਰਾਂ ਦੀ ਤਦਾਦ ‘ਚ ‘ਆਪ’ ਵਰਕਰ ਸਿਸਵਾਂ ਫਾਰਮ ਹਾਊਸ ਨੇੜੇ ਇਕੱਠੇ ਹੋਏ ਤੇ ਇੱਕ ਤਰ੍ਹਾਂ ਨਾਲ 2022 ਲਈ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ।ਤੁਹਾਨੂੰ ਦੱਸ ਦਈਏ ਕਿ ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਬੱਤੀ ਗੁੱਲ ਹੈ । ਪਿੰਡਾਂ ਅਤੇ ਸ਼ਹਿਰਾਂ ‘ਚ ਕਈ ਕਈ ਘੰਟੇ ਬਿਜਲੀ ਨਹੀਂ ਆਉਂਦੀ ਜਿਸ ਕਾਰਨ ਆਮ ਲੋਕ ਤੇ ਕਿਸਾਨ ਬਹੁਤ ਪਰੇਸ਼ਾਨ ਹਨ । ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਮੁਸ਼ਕਿਲ ਨਾਲ 5 ਤੋਂ 6 ਘੰਟੇ ਬਿਜਲੀ ਮਿਲਦੀ ਹੈ। ਸਰਕਾਰ ਦਾ ਤਰਕ ਹੈ ਕਿ ਥਰਮਲ ਪਲਾਂਟਾ ‘ਚ ਖਰਾਬੀ ਆ ਗਈ ਹੈ ਤੇ ਉਪਰੋਂ ਮਾਨਸੂਨ ਦੇ ਪਹੁੰਚਣ ‘ਚ ਦੇਰੀ ਹੋਣ ਕਾਰਨ ਬਿਜਲੀ ਦਾ ਸੰਕਟ ਆ ਗਿਆ ਹੈ।

Spread the love