ਕਿਸਾਨ ਅੰਦੋਲਨ ਕਾਰਨ ਪੰਜਾਬ ਭਾਜਪਾ ‘ਚ ਖਿਲਾਰਾ ਪੈ ਚੁੱਕਿਆ । ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅਨਿਲ ਜੋਸ਼ੀ ਨੇ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ ਤੇ ਆਪਣੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਸਰਕਾਰ ਨੂੰ ਹੁਣ ਜ਼ਿੱਦ ਨਹੀਂ ਕਰਨੀ ਚਾਹੀਦੀ।

ਗੌਰਤਲਬ ਹੈ ਕਿ ਪਿੱਛੇ ਜਿਹੇ ਅਨਿਲ ਜੋਸ਼ੀ ਨੇ ਆਪਣੀ ਪਾਰਟੀ ਨੂੰ ਚਿਤਾਵਨੀ ਦਿੱਤੀ ਸੀ ਕਿਸਾਨਾਂ ਦਾ ਮਸਲਾ ਹੱਲ ਹੋਵੇ ਨਹੀਂ ਉਹ ਪੰਜਾਬ ਦੇ ਦੌਰੇ ਕਰਨਗੇ ਤੇ ਹੁਣ ਅਨਿਲ ਜੋਸ਼ੀ ਨੇ ਆਪਣੇ ਦੌਰੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਦੌਰੇ ਤਹਿਤ ਅਨਿਲ ਜੋਸ਼ੀ ਲੁਧਿਆਣਾ ਪਹੁੰਚੇ। ਲੁਧਿਆਣਾ ‘ਚ ਵੀ ਅਨਿਲ ਜੋਸ਼ੀ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਆਪਣੀ ਪਾਰਟੀ ਨੂੰ ਤਿੱਖੇ ਸ਼ਬਦਾਂ ‘ਚ ਨਸੀਹਤ ਦਿੱਤੀ ਕਿ ਜੇ ਪਾਰਟੀ ਨੇ ਪੰਜਾਬ ‘ਚ ਆਪਣੇ ਪੈਰ ਜਮਾਉਣੇ ਹਨ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਬੇੜਾ ਕਰਨਾ ਹੀ ਪਵੇਗਾ। ਅਨਿਲ ਜੋਸ਼ੀ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਕਿਸਾਨਾਂ ਦੀ ਛੇਤੀ ਹੀ ਨਾ ਸੁਣੀ ਗਈ ਤਾਂ ਵਿਧਾਨ ਸਭਾ ਚੋਣਾਂ ‘ਚ ਹਾਲਤ ਨਗਰ ਕੌਂਸਲ ਦੀਆਂ ਚੋਣਾਂ ਤੋਂ ਵੀ ਮਾੜੀ ਹੋਵੇਗੀ ਤੇ ਇਸ ਦਾ ਸਿੱਧਾ ਅਸਰ ਪੰਜਾਬ ਦੀ ਲੀਡਰਸ਼ਿੱਪ ‘ਤੇ ਪਵੇਗਾ।

ਅਨਿਲ ਜੋਸ਼ੀ ਨੇ ਇਹ ਵੀ ਕਿਹਾ ਕਿ ਲੰਘੀਆਂ ਨਗਰ ਕੌਂਸਲ ਚੋਣਾਂ ‘ਚ ਖੇਤੀ ਮਸਲੇ ਕਰਕੇ ਪਾਰਟੀ ਨੂੰ ਉਮੀਦਵਾਰ ਵੀ ਨਹੀਂ ਮਿਲੇ। ਜੋਸ਼ੀ ਨੇ ਕਿਹਾ ਕਿ 2022 ‘ਚ ਅਸੀਂ ਪਾਰਟੀ ਲਈ ਆਪਣੇ ਘਰਾਂ ਤੋਂ ਬਾਹਰ ਕਿਵੇਂ ਨਿਕਲਾਂਗੇ। ਕਿਸਾਨ ਸਾਰੇ ਲੀਡਰਾਂ ਵਿਧਾਇਕਾਂ ਦਾ ਵਿਰੋਧ ਕਰ ਰਹੇ ਹਨ ਤੇ ਸਵਾਲ ਪੁੱਛ ਰਹੇ ਹਨ ਜਿੰਨਾ ਦਾ ਸਾਡੇ ਕੋਲ ਕੋਈ ਜਵਾਬ ਨਹੀਂ। ਜੋਸ਼ੀ ਨੇ ਕਿਹਾ ਕਿ ਪੰਜਾਬ ‘ਚ ਹਿੰਦੂ ਸਿੱਖ ਏਕਤਾ ਦੀ ਭਾਈਚਾਰਕ ਸਾਂਜ ਬਣਾਏ ਰੱਖਣ ਲਈ ਕਿਸੇ ਵੀ ਤਰਾਂ ਜ਼ਿੱਦ ਨਹੀਂ ਕਰਨੀ ਚਾਹੀਦੀ।

Spread the love