ਕ੍ਰਿਕੇਟ ਭਾਰਤੀ ਟੀਮ ਦਾ ਟਰਬਨੇਟਰ ਸਪਿੱਨ ਗੇਂਦਬਾਜ਼ ਹਰਭਜਨ ਸਿੰਘ ਦਾ ਅੱਜ 41ਵਾਂ ਜਨਮਦਿਨ (੍ਹੳਰਬਹੳਜੳਨ ਸ਼ਿਨਗਹ ਭਿਰਟਹਦੳੇ) ਹੈ। 3 ਜੁਲਾਈ 1980 ਨੂੰ ਭਾਰਤੀ ਟੀਮ ਦੇ ਅਨੁਭਵੀ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ’ਚ ਹੋਇਆ ਸੀ। ਮਾਰਚ 1998 ’ਚ ਇਸ ਗੇਂਦਬਾਜ਼ ਨੇ ਆਸਟ੍ਰੇਲੀਆ ਖ਼ਿਲਾਫ਼ ਟੈੱਸਟ ਕ੍ਰਿਕਟ ਦੇ ਕਰੀਅਰ ਦਾ ਆਗਾਜ਼ ਕੀਤਾ ਸੀ। ਵਨ ਡੇਅ ’ਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਰਜਾਹ ’ਚ ਭੱਜੀ ਨੂੰ ਪਹਿਲੀ ਵਾਰ ਖੇਡਣ ਦਾ ਮੌਕਾ ਦਿੱਤਾ ਗਿਆ।

ਟੈੱਸਟ ਅਤੇ ਵਨ ਡੇਅ ’ਚ ਭੱਜੀ ਨੇ ਆਪਣੀ ਗੇਂਦਬਾਜ਼ੀ ਨਾਲ ਅਜਿਹੀ ਧਾਕ ਜਮਾਈ ਜਿਸ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ। ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਸੀਰੀਜ਼ ’ਚ 32 ਵਿਕੇਟ ਹਾਸਿਲ ਕਰ ਇਸ ਗੇਂਦਬਾਜ਼ ਨੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ॥ ਭਾਰਤ ਵੱਲੋਂ ਟੈਸਟ ਕ੍ਰਿਕਟ ’ਚ ਸਭ ਤੋਂ ਪਹਿਲਾ ਹੈਟ੍ਰਿਕ ਲੈਣ ਦਾ ਕਮਾਲ ਹੋਵੇ ਜਾਂ ਫਿਰ ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਇਤਿਹਾਸਿਕ ਜਿੱਤ ’ਚ ਚਮਤਕਾਰੀ ਗੇਂਦਬਾਜ਼ੀ, ਭੱਜੀ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ।

ਹਰਭਜਨ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ 2007 ‘ਚ ਟੀ 20 ਵਰਲਡ ਕੱਪ ਅਤੇ 2011 ‘ਚ ਵਰਲਡ ਕੱਪ ਜਿੱਤ ਚੁੱਕੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਸਮਾਂ ਸੀ ਜਦੋਂ ਹਰਭਜਨ ਸਿੰਘ ਨੇ ਕਰਕਟ ਛੱਡ ਕੇ ਟਰੱਕ ਡਰਾਈਵਰ ਬਣਨ ਦਾ ਫ਼ੈਸਲਾ ਕੀਤਾ ਸੀ।ਸਾਲ 1998 ਵਿਚ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਹਰਭਜਨ ਸਿੰਘ ਨੂੰ ਸਿਰਫ਼ ਡੇਢ ਸਾਲ ਬਾਅਦ ਹੀ ਬਾਹਰ ਕਰ ਦਿੱਤਾ ਗਿਆ ਸੀ। ਉਸ ਸਮੇਂ ਕਾਬਲੇ ਟੀਮ ਇੰਡੀਆ ਦਾ ਸਟਾਰ ਸਪਿਨਰ ਸੀ ਅਤੇ ਉਸ ਦੀ ਗੈਰ ਹਾਜ਼ਰੀ ਵਿੱਚ ਹੀ ਦੂਜੇ ਸਪਿੰਨਰਾਂ ਨੂੰ ਮੌਕਾ ਮਿਲ ਰਿਹਾ ਸੀ।

ਹਰਭਜਨ ਸਿੰਘ ਮੌਕਾ ਨਾ ਮਿਲਣ ਕਾਰਨ ਨਿਰਾਸ਼ ਹੋ ਗਏ ਸਨ ਅਤੇ ਇਸ ਸਮੇਂ ਦੌਰਾਨ ਹੀ ਉਹ ਆਪਣੇ ਪਿਤਾ ਨੂੰ ਗੁਆ ਬੈਠੇ। ਸਾਲ 2000 ਵਿਚ ਹਰਭਜਨ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਪਰਿਵਾਰ ਚਲਾਉਣ ਦੀ ਜ਼ਿੰਮੇਵਾਰੀ ਇਸ 21 ਸਾਲਾ ਖਿਡਾਰੀ ‘ਤੇ ਆ ਗਈ। ਹਰਭਜਨ ਸਿੰਘ ਨੂੰ ਆਪਣੀ ਮਾਂ ਅਤੇ ਪੰਜ ਭੈਣਾਂ ਦੀ ਦੇਖਭਾਲ ਕਰਨੀ ਪਈ। ਉਸ ਸਮੇਂ ਨਾ ਤਾਂ ਉਸ ਕੋਲ ਕੋਈ ਨੌਕਰੀ ਸੀ ਅਤੇ ਨਾ ਹੀ ਉਸ ਨੂੰ ਟੀਮ ਇੰਡੀਆ ਵਿਚ ਜਗ੍ਹਾ ਮਿਲ ਰਹੀ ਸੀ।

ਹਰਭਜਨ ਸਿੰਘ ਨੇ ਕ੍ਰਿਕਟ ਛੱਡਣ ਅਤੇ ਪਰਿਵਾਰ ਨੂੰ ਚਲਾਉਣ ਲਈ ਟਰੱਕ ਡਰਾਈਵਰ ਬਣਨ ਦਾ ਫ਼ੈਸਲਾ ਕੀਤਾ। ਉਹ ਕੈਨੇਡਾ ਜਾ ਕੇ ਟਰੱਕ ਚਲਾਉਣਾ ਚਾਹੁੰਦਾ ਸੀ। ਹਾਲਾਂਕਿ, ਹਰਭਜਨ ਸਿੰਘ ਨੂੰ ਉਸ ਦੀਆਂ ਭੈਣਾਂ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ।

ਪਰਿਵਾਰ ਨੇ ਉਨ੍ਹਾਂ ਨੂੰ ਕ੍ਰਿਕਟ ਉੱਤੇ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਇੱਕ ਚਮਤਕਾਰ ਹੋਇਆ। ਹਰਭਜਨ ਸਿੰਘ ਨੇ ਸਾਲ 2000 ਦੀ ਰਣਜੀ ਟਰਾਫ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਮੈਚਾਂ ਵਿੱਚ ਸਿਰਫ਼ 13.96 ਦੀ ਔਸਤ ਨਾਲ 28 ਵਿਕਟਾਂ ਹਾਸਲ ਕੀਤੀਆਂ। ਜਿਸ ਤੋਂ ਬਾਅਦ ਹਰਭਜਨ ਸਿੰਘ ਸਾਲ 2001 ਵਿਚ ਟੀਮ ਇੰਡੀਆ ‘ਚ ਪਰਤ ਆਇਆ ਅਤੇ ਫਿਰ ਇਸ ਸਪਿਨਰ ਨੇ ਇਤਿਹਾਸ ਰਚ ਦਿੱਤਾ।

Spread the love