ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉੱਤਰਾਖੰਡ ਦੇ ਭਾਜਪਾ ਵਿਧਾਇਕਾਂ ਨੇ ਪੁਸ਼ਕਰ ਸਿੰਘ ਧਾਮੀ ਨੂੰ ਆਪਣਾ ਨੇਤਾ ਚੁਣ ਲਿਆ ਤੇ ਹੁਣ ਧਾਮੀ ਹਵਾਲੇ ਹੋਵੇਗੀ ਸੂਬੇ ਦੀ ਕਮਾਨ। ਇਸ ਤੋਂ ਪਹਿਲਾਂ ਤੀਰਥ ਸਿੰਘ ਰਾਵਤ ਨੇ ਬੀਤੀ ਦੇਰ ਰਾਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਉੱਤਰਾਖੰਡ ਭਾਜਪਾ ਦੇ ਵਿਧਾਇਕ ਦਲ ਮੀਟਿੰਗ ਹੋਈ । ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ। ਮੀਟਿੰਗ ਵਿੱਚ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਉੱਤਰਾਖੰਡ ਮਾਮਲਿਆਂ ਦੇ ਭਾਜਪਾ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਹਾਜ਼ਰ ਰਹੇ।

Spread the love