ਬਿਜਲੀ ਦਾ ਬਿਲ ਵੱਧ ਦੇਖ ਕੇ ਸਾਰਿਆਂ ਦੇ ਮਨ ਵਿੱਚ ਤਰਾਂ-ਤਰਾਂ ਦੇ ਸਵਾਲ ਉਠਦੇ ਹਨ । ਹਰ ਮਹੀਨੇ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਕਿਉਂ ਆਉਂਦਾ ਹੈ ? ਅਸੀਂ ਤਾਂ ਇੰਨੀ ਵਰਤੋਂ ਤੱਕ ਨਹੀਂ ਕੀਤੀ ਫ਼ੇਰ ਵੀ ਸਾਡਾ ਬਿੱਲ ਇੰਨਾ ਕਿਵੇਂ ਆ ਗਿਆ? ਇਨ੍ਹਾਂ ਸਵਾਲਾਂ ਦਾ ਜਵਾਬ ਤਾਂ ਬਿੱਲ ਭੇਜਣ ਵਾਲਿਆਂ ਕੋਲ ਵੀ ਨਹੀਂ ਹੋਵੇਗਾ। ਇਸ ਲਈ ਤੁਹਾਨੂੰ ਆਪ ਹੀ ਬਿਜਲੀ ਦਾ ਬਿੱਲ ਘਟਾਉਣ ਲਈ ਜੁਟਣਾ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ 3 ਤਰੀਕੇ ਦੱਸਾਂਗੇ ਜਿਸ ਨੂੰ ਆਪਣਾ ਕੇ ਤੁਸੀਂ ਬਿਜਲੀ ਦਾ ਬਿੱਲ ਘੱਟ ਕਰ ਸਕਦੇ ਹੋ ਤੇ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਸ ਦਾ ਅਸਰ ਦਿਖਾਈ ਦੇਣ ਲੱਗੇਗਾ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਹਨ ਇਹ 3 ਤਰੀਕੇ :

1. ਪੁਰਾਣੇ ਬਲੱਬਾਂ ਦੀ ਥਾਂ LED ਲਾਓ

ਪੁਰਾਣੇ ਫਿਲਾਮੈਂਟ ਵਾਲੇ ਬਲੱਬ ‘ਤੇ ਸੀਐੱਫਐੱਲ ਕਾਫ਼ੀ ਬਿਜਲੀ ਖਿੱਚਦੇ ਹਨ। ਇਨ੍ਹਾਂ ਨੂੰ ਜੇ LED ਬਲੱਬ ਨਾਲ ਬਦਲ ਦਿੱਤਾ ਜਾਵੇ ਤਾਂ ਨਾ ਸਿਰਫ਼ ਤੁਹਾਡੀ ਬਿਜਲੀ ਦਾ ਬਿੱਲ ਘੱਟ ਆਵੇਗਾ, ਬਲਕਿ ਰੋਸ਼ਨੀ ਵੀ ਦੁਗਣੀ ਹੋ ਜਾਵੇਗੀ। ਜੇ ਅੰਕੜਿਆਂ ‘ਤੇ ਗੱਲ ਕਰੀਏ ਤਾਂ 100 ਵਾਟ ਦਾ ਫਿਲਾਮੈਂਟ ਵਾਲਾ ਬਲੱਬ 10 ਘੰਟੇ ‘ਚ ਇੱਕ ਯੂਨਿਟ ਬਿਜਲੀ ਦੀ ਖਪਤ ਕਰਦਾ ਹੈ। ਜਦਕਿ 15 ਵਾਟ ਦਾ ਸੀਐੱਫਐੱਲ 66.5 ਘੰਟੇ ‘ਚ ਇੱਕ ਯੂਨਿਟ ਬਿਜਲੀ ਲੈਂਦਾ ਹੈ।

2. ਇਲੈਕਟ੍ਰਾਨਿਕ ਸਮਾਨ ਖਰੀਦ ਦੇ ਸਮੇਂ ਰੇਟਿੰਗ ਦਾ ਰੱਖੋ ਧਿਆਨ

ਇਲੈਕਟ੍ਰਾਨਿਕ ਸਮਾਨ ਜਿਵੇਂ ਫਰਿੱਜ, ਏਅਰ ਕੰਡੀਨਸ਼ਨਰ ਆਦਿ ਖਰੀਦ ਦੇ ਸਮੇਂ ਰੇਟਿੰਗ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ। ਸਾਨੂੰ ਹਮੇਸ਼ਾ 5 ਸਟਾਰ ਰੇਟਿੰਗ ਵਾਲੇ ਉਪਕਰਨ ਖਰੀਦਣ ਦੀ ਕੋਸ਼ਿਸ਼ ਕਰਨੀ ਚਾਹੀਦੀ।

3. AC ਨੂੰ 24 ਡਿਗਰੀ ਟੈਮਪਰੇਚਰ ‘ਤੇ ਹੀ ਚਲਾਓ

ਏਅਰ ਕੰਡੀਨਸ਼ਨਰ ਜੋ ਹਮੇਸ਼ਾ 24 ਡਿਗਰੀ ਟੈਮਪਰੇਚਰ ‘ਤੇ ਹੀ ਚਲਾਉਣਾ ਚਾਹੀਦਾ। ਇਹ ਇੱਕ ਆਈਡੀਅਲ ਟੈਮਪਰੇਚਰ ਹੁੰਦਾ ਹੈ। ਬਿਜਲੀ ਨੂੰ ਘੱਟ ਕਰਨ ਲਈ ਹਜ਼ਾਰਾਂ ਲੋਕ ਇਸ ਤਕਨੀਕ ਦਾ ਇਸੇਤਮਾਲ ਕਰਦੇ ਹਨ। ਇਸ ਨਾਲ ਕਮਰੇ ‘ਚ ਠੰਢਕ ਵੀ ਬਣੀ ਰਹਿੰਦੀ ਹੈ ਤੇ ਜੇਬ ‘ਤੇ ਜ਼ਿਆਦਾ ਅਸਰ ਨਹੀਂ ਪੈਂਦਾ ਹੈ।

Spread the love