ਦੇਸ਼ ’ਚ ਕਰੋਨਾ ਮਹਾਂਮਾਰੀ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਹੋ ਰਹੇ ਹਨ। ਬੇਸ਼ਕ ਡੈਲਟਾ ਪਲਸ ਵੇਰੀਐਂਟ ਦੇ ਰੂਪ ’ਚ ਤੀਜੀ ਲਹਿਰ ਦਾ ਖ਼ਤਰਾ ਬਣਿਆ ਹੋਇਆ । ਸਰਕਾਰ ਦੇ ਨਾਲ ਹੀ ਡਾਕਟਰ ਤੇ ਵਿਗਿਆਨੀ ਲਗਾਤਾਰ ਚੇਤਾਵਨੀ ਜਾਰੀ ਕਰ ਰਹੇ ਹਨ ਕਿ ਲੋਕ ਕਰੋਨਾ ਨਿਯਮਾਂ ਦੀ ਪਾਲਣਾ ਕਰਨ। ਕਿਉਂ ਕਿ ਜੇ ਮਾਸਕ ਲਗਾਉਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਕਰੋਨਾ ਦੀ ਤੀਜੀ ਲਹਿਰ ਦੀ ਸ਼ੰਕਾ ਰਹੇਗੀ ।

ਹੁਣ ਇੱਕ ਸਰਕਾਰੀ ਪੈਨਲ ਨਾਲ ਜੁੜੇ ਵਿਗਿਆਨੀ ਪ੍ਰੋ. ਮਨਿੰਦਰ ਅਗਰਵਾਲ ਨੇ ਕਿਹਾ ਕਿ ਜੋ ਕੋਵਿਡ-19 ਦੇ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਅਕਤੂਬਰ-ਨਵੰਬਰ ਤੱਕ ਕਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਪੈਨਲ ਨੂੰ ਕੋਵਿਡ-19 ਮਾਮਲਿਆਂ ਦੇ ਮਾਡਲਿੰਗ ਦਾ ਕੰਮ ਸੌਂਪਿਆ ਗਿਆ ਹੈ।

ਕਮਜ਼ੋਰ ਪਈ ਕਰੋਨਾ ਦੀ ਦੂਜੀ ਲਹਿਰ

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਐਤਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਿਕ , ਭਾਰਤ ’ਚ ਕਰੋਨਾ ਦੇ 43,071 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3,05,45,433 ਹੋ ਗਈ ਹੈ। 955 ਨਵੀਆਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 4,02,005 ਹੋ ਗਈ ਹੈ। ਕੁੱਲ ਡਿਸਚਾਰਜ ਦੀ ਗਿਣਤੀ 2,69,58,078 ਹੋਈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,85,350 ਹੈ।

Spread the love