ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ 105 ਸਾਲਾ ਕੌਮਾਂਤਰੀ ਅਥਲੀਟ ਬੇਬੇ ਮਾਨ ਕੌਰ ਦੀ ਸਿਹਤ ਵਿਗੜ ਗਈ ਹੈ। ਬੇਬੇ ਮਾਨ ਕੌਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ ਉਨ੍ਹਾਂ ਦਾ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਬੇ ਮਾਨ ਕੌਰ ਕਈ ਦਿਨਾਂ ਤੋਂ ਖਾਣਾ ਨਹੀਂ ਖਾ ਰਹੇ ਜਿਸ ਕਾਰਨ ਉਨ੍ਹਾਂ ‘ਚ ਕਾਫ਼ੀ ਕਮਜ਼ੌਰੀ ਆ ਗਈ ਹੈ।

ਸਰੀਰ ਵਿੱਚ ਕਮਜ਼ੋਰੀ ਕਾਰਨ ਮਾਨ ਕੌਰ ਨੂੰ ਸੈਕਟਰ 40 ਸਥਿਤ ਉਨ੍ਹਾਂ ਦੇ ਨਿਵਾਸ ਵਿੱਚ ਗਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੁਝ ਰਾਹਤ ਮਹਿਸੂਸ ਹੋਈ ਪਰ ਐਤਵਾਰ ਸਵੇਰੇ ਵੀ ਉਨ੍ਹਾਂ ਦੀ ਹਾਲਤ ਠੀਕ ਸੀ ਪਰ ਦੁਪਹਿਰ ਬਾਅਦ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਹੀ ਆਕਸੀਜਨ ਲਾਉਣੀ ਪਈ ਤੇ ਉਨ੍ਹਾਂ ਦੀ ਘਰ ‘ਚ ਹੀ ਫਿਜੀਓਥਰੈਪੀ ਕਰਵਾਈ ਜਾ ਰਹੀ ਹੈ

Spread the love