ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਕਰੋਨਾ ਵੈਕਸੀਨ ਟੀਕੇ ਦੀ ਖਰੀਦ ਮਾਮਲੇ ‘ਚ ਹੋਏ ਘੁਟਾਲੇ ਦੇ ਦੋਸ਼ਾਂ ਵਿਚ ਫਸਦੇ ਨਜ਼ਰ ਆ ਰਹੇ ਨੇ, ਮਾਮਲਾ ਭਾਰਤ ਬਾਇਓਟੈਕ ਦੇ ਕੋਵੈਕਸੀਨ ਨਾਲ ਹੋਏ ਸੌਦੇ ਨਾਲ ਸਬੰਧਤ ਹੈ ਜਿਸ ‘ਤੇ ਹੁਣ ਬ੍ਰਾਜ਼ੀਲ ਦੀ ਸੁਪਰੀਮ ਫੈਡਰਲ ਕੋਰਟ ਨੇ ਭਾਰਤ ਦੀ ਕੋਵੈਕਸਿਨ ਦੀ ਖਰੀਦ ‘ਚ ਹੋਏ ਘੁਟਾਲੇ ਦੇ ਸ਼ੱਕ‘ਤੇ ਰਾਸ਼ਟਰਪਤੀ ਖਿਲਾਫ਼ ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ।ਦੱਸਿਆ ਜਾ ਰਿਹਾ ਕਿ ਬ੍ਰਾਜ਼ੀਲੀ ਸਰਕਾਰ ਨੇ ਇਸ ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਕ ਖੁਰਾਕ ਲਈ ਕੀਮਤ 1,117 ਰੁਪਏ ਦੇ ਕਰੀਬ ਨਿਰਧਾਰਤ ਕੀਤੀ ਗਈ । ਬ੍ਰਾਜ਼ੀਲ ਦੇ ਦੂਤਘਰ ਨੇ ਦਿੱਲੀ ਵਿੱਚ ਇੱਕ ਗੁਪਤ ਸੰਦੇਸ਼ ਵਿੱਚ ਕਿਹਾ ਹੈ ਕਿ ਇੱਕ ਖੁਰਾਕ ਦੀ ਅਸਲ ਕੀਮਤ 1,00 ਰੁਪਏ ਸੀ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਚੁੱਕੀ।ਦੂਸਰੇ ਪਾਸੇ ਜਾਂਚ ‘ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਘੁਟਾਲੇ ਨੂੰ ਰੋਕਣ ਲਈ ਕੁਝ ਕੀਤਾ ਹੈ? ਕਿਉਂਕਿ ਬੋਲਸੋਨਾਰੋ ਨੂੰ ਕਈ ਮਹੀਨੇ ਪਹਿਲਾਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ, ਦੱਸ ਦੇਈਏ ਕਿ ਬ੍ਰਾਜ਼ੀਲ ਦੀ ਸਰਕਾਰ ਨੇ ਕੋਵੋਕਸਿਨ ਦੀਆਂ 20 ਮਿਲੀਅਨ ਖੁਰਾਕਾਂ ਖਰੀਦਣ ਦੇ ਇਸ ਸਮਝੌਤੇ ਨੂੰ ਅਸਥਾਈ ਤੌਰ ਤੇ ਰੱਦ ਕਰ ਦਿੱਤਾ ਸੀ। ਇਹ ਸੌਦਾ 324 ਮਿਲੀਅਨ ਡਾਲਰ ਦਾ ਸੀ। ਹਾਲਾਂਕਿ, ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਬੋਲਦਿਆਂ ਕੰਪਨੀ ਨੇ ਕਿਹਾ ਕਿ ਅਸੀਂ ਬ੍ਰਾਜ਼ੀਲ ਵਿਚ ਸਮਝੌਤੇ, ਪ੍ਰਵਾਨਗੀ ਅਤੇ ਸਪਲਾਈ ਲਈ ਉਹੀ ਨਿਯਮਾਂ ਦੀ ਪਾਲਣਾ ਕੀਤੀ, ਜੋ ਦੂਜੇ ਦੇਸ਼ਾਂ ਵਿਚ ਕੀਤੀ ਗਈ ਹੈ। ਦੱਸ ਦੇਈਏ ਕਿ ਬ੍ਰਾਜ਼ੀਲ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿੱਥੇ ਹੁਣ ਤੱਕ ਇੱਥੇ 1 ਕਰੋੜ 86 ਲੱਖ ਮਾਮਲੇ ਸਾਹਮਣੇ ਆ ਚੁੱਕੇ ਨੇ।

Spread the love