ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੋਕਾਂ ਨੇ ਇੱਕ ਵਾਰ ਫਿਰ ਤੋਂ ਘੇਰਾ ਪਾ ਲਿਆ ਤੇ ਸਾਢੇ ਚਾਰ ਸਾਲ ਪਹਿਲਾਂ ਚੋਣਾਂ ਦੌਰਾਨ ਕੀਤੇ ਵਾਅਦਿਆ ਦਾ ਹਿਸਾਬ ਮੰਗਿਆ। ਧਰਮਸੋਤ ਦਾ ਵਿਰੋਧ ਨਾਭਾ ਦੇ ਪਿੰਡ ਕੱਲੇਮਾਜਰਾ ‘ਚ ਹੋਇਆ ਇੱਥੇ ਪਿੰਡ ਵਾਸੀਆਂ ਨੇ ਧਰਮਸੋਤ ਦੇ ਕਾਫ਼ਲੇ ਦੇ ਅੱਗੇ-ਪਿੱਛੇ ਸਕੂਟਰ ਅਤੇ ਹੋਰ ਵਹੀਕਲ ਲਗਾ ਕੇ ਉਨ੍ਹਾਂ ਨੂੰ ਵਿਚਾਕਾਰ ਹੀ ਘੇਰ ਲਿਆ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਪਿੰਡ ਵਾਸੀਆਂ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਪਿੰਡ ਵਿੱਚ ਗੰਦੇ ਟੋਭੇ ਦਾ ਪਾਣੀ ਘਰਾਂ ਵਿੱਚ ਆ ਜਾਂਦਾ ਹੈ ਅਤੇ ਜਿਸ ਕਰਕੇ ਸੜਕ ਦਾ ਵੀ ਬੁਰਾ ਹਾਲ ਹੈ। ਪਰ ਇਸ ਦੌਰਾਨ ਧਰਮਸੋਤ ਪਿੰਡ ਵਾਸੀਆਂ ਦਾ ਗੁੱਸਾ ਵੇਖ ਕੇ ਗੱਡੀ ਦੇ ਅੰਦਰ ਵੜ ਗਏ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਪਿੰਡ ਦੇ ਤਰਸਯੋਗ ਹਾਲਾਤ ਦਾ ਜਾਇਜ਼ਾ ਦਿਵਾਇਆ। ਬਾਅਦ ‘ਚ ਪੁਲਿਸ ਨੇ ਮੰਤਰੀ ਨੂੰ ਬਾਹਰ ਕਢਵਾਇਆ।

Spread the love