ਮਿਆਂਮਾਰ ‘ਚ ਤਖ਼ਤਾਪਲਟ ਤੋਂ ਬਾਅਦ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ, ਹੁਣ ਤੱਕ 900 ਤੋਂ ਵਧ ਪ੍ਰਦਰਸ਼ਕਾਰੀਆਂ ਦੀ ਮੌਤ ਹੋ ਜਾਣ ਦੀ ਗੱਲ ਕਹੀ ਜਾ ਰਹੀ ਹੈ।ਫੌਜ ਵਲੋਂ ਕਈ ਇਲਾਕਿਆਂ ‘ਚ ਸਖ਼ਤ ਕਦਮ ਚੁੱਕੇ ਜਾ ਰਹੇ ਨੇ,ਹੁਣ ਇੱਕ ਵਾਰ ਫਿਰ ਚਰਚਾ ਸਿਖ਼ਰਾਂ ‘ਤੇ ਹੈ ਕਿ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਦੱਖਣੀ ਪੂਰਬ ਏਸ਼ੀਆਈ ਰਾਸ਼ਟਰ ਦੇ ਕੇਂਦਰ ‘ਚ ਫ਼ੌਜੀ ਜੁੰਟਾ ਦੇ ਵਿਰੋਧੀਆਂ ਨਾਲ ਟਕਰਾਅ ‘ਚ ਘੱਟੋ-ਘੱਟ 25 ਲੋਕਾਂ ਨੂੰ ਮਾਰ ਦਿੱਤਾ।ਦਰਅਸਲ ਲੋਕਾਂ ਵਲੋ ਕੀਤੇ ਜਾ ਰਹੇ ਵਿਰੋਧ ਕਰਕੇ ਹਥਿਆਰਬੰਦ ਵਿਰੋਧੀਆਂ ਨੇ ਨਾਇਪੀਡਾ ਤੋਂ ਕਰੀਬ 300 ਕਿਲੋਮੀਟਰ ਉੱਤਰ ‘ਚ ਸਾਗਿੰਗ ਖੇਤਰ ਦੇ ਡੇਪਾਈਨ ‘ਚ ਗਸ਼ਤ ਕਰ ਰਹੇ ਸੁਰੱਖਿਆ ਬਲਾਂ ‘ਤੇ ਘਾਤ ਲਗਾ ਕੇ ਹਮਲਾ ਕੀਤਾ, ਉਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਤੇ ਛੇ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨੀ ਪਈ, ਆਂਗ ਸਾਨ ਸੂ ਕੀ ਦੀ ਗ੍ਰਿਫ਼ਤਾਰੀ ਤੇ ਤਖ਼ਤਾਪਲਟ ਨਾਲ ਮਿਆਂਮਾਰ ਅਰਾਜਕਤਾ ‘ਚ ਡੁੱਬ ਗਿਆ ਹੈ। ਇਸ ‘ਚ 5.3 ਕਰੋੜ ਤੋਂ ਵੱਧ ਲੋਕਾਂ ਦੀ ਅਬਾਦੀ ਵਾਲੇ ਦੇਸ਼ ਦੇ ਕਈ ਹਿੱਸਿਆਂ ‘ਚ ਹਿੰਸਾ ਭੜਕ ਹੋਈ ਹੈ।ਤਖ਼ਤਾਪਲਟ ਦਾ ਕਈ ਦੇਸ਼ਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਏ , ਉਧਰ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਤਖ਼ਤਾਪਲਟ ਤੋਂ ਬਾਅਦ ਹੋਈ ਹਿੰਸਾ ਨੇ 2,30,000 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਕੱਢ ਦਿੱਤਾ ਹੈ,ਤਖ਼ਤਾਪਲਟ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ 880 ਤੋਂ ਵੱਧ ਲੋਕ ਮਾਰੇ ਗਏ ਹਨ ਤੇ 5,200 ਤੋਂ ਵੱਧ ਹਿਰਾਸਤ ‘ਚ ਨੇ…

Spread the love