ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਅੱਜ ਮਲੋਟ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਸ਼ਬਦੀ ਵਾਰ ਕੀਤੇ ।

ਬਲਜਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਰੇਤ ਦੀਆਂ ਖੱਡਾ ‘ਤੇ ਛਾਪੇਮਾਰੀ ਤੇ ਉਹਨਾਂ ਕਿਹਾ ਕਿ 10 ਸਾਲ ਅਕਾਲੀ ਦਲ ਦੇ ਰਾਜ ‘ਚ ਵੀ ਇਹੀ ਕੁਝ ਚਲਦਾ ਰਿਹਾ ਹੈ। ਬੀਤੇ ਸਾਢੇ ਚਾਰ ਸਾਲ ਤੋਂ ਕਾਂਗਰਸ ਇਹ ਕੁਝ ਕਰ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਸਿਰਫ਼ ਅੰਕੜਿਆਂ ‘ਚ ਦਿੱਤੀਆਂ ਜ਼ਮੀਨੀ ਪੱਧਰ ਤੇ ਨਹੀਂ। ਵਿਕਾਸ ਦੇ ਨਾਂਅ ਤੇ ਸਿਰਫ਼ ਨੀਂਹ ਪੱਥਰ ਹੀ ਰਖੇ ਹਨ।

Spread the love