ਫਿਲੀਪੀਨਜ਼ ਵਿੱਚ ਇਕ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 50 ਹੋ ਗਈ ਹੈ ਜਦਕਿ ਇਸ ਘਟਨਾ ਵਿੱਚ 49 ਜਣੇ ਜਖ਼ਮੀ ਹੋਏ ਨੇ।ਜਾਣਕਾਰੀ ਅਨੁਸਾਰ ਫਿਲਪੀਨਜ਼ ਦੇ ਆਰਮਡ ਫੋਰਸਿਜ਼ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ।ਫਿਲਪੀਨ ਰੱਖਿਆ ਵਿਭਾਗ ਨੇ ਕਿਹਾ ਕਿ ਰਨਵੇ ਨਾ ਦਿਸਣ ਕਾਰਨ ਦੱਖਣੀ ਸੂਬੇ ਵਿਚ ਫਿਲਪੀਨ ਹਵਾਈ ਫ਼ੌਜ ਦਾ ਸੀ-130 ਜਹਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਇਹ ਜਹਾਜ਼ ਫਿਲਪੀਨ ਦੇ ਫ਼ੌਜੀ ਦਸਤੇ ਨੂੰ ਦੱਖਣੀ ਹਿੱਸੇ ਵਿਚ ਲੈਂਡ ਕਰਵਾਉਣ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਸ ‘ਚ 92 ਲੋਕ ਸਵਾਰ ਸਨ।

Spread the love