ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਜਿਵੇਂ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਛੋਟੇ ਮੋਟੇ ਜੀਵ ਜੰਤੂ ਜਿਵੇਂ ਕਿ ਸੱਪ ਡੱਡੂ ਆਪਣੀਆਂ ਖੁੱਡਾਂ ਚੋਂ ਨਿਕਲ ਕੇ ਬਾਹਰ ਆ ਜਾਂਦੇ ਹਨ। ਖੇਤਾਂ ਵਿਚੋਂ ਬਾਹਰ ਨਿਕਲ ਕੇ ਰਿਹਾਇਸ਼ੀ ਇਲਾਕੇ ਜਾਂ ਖ਼ਾਲੀ ਪਏ ਪਲਾਟਾਂ ਫ਼ੈਕਟਰੀਆਂ ਜਾਂ ਗੁਦਾਮਾਂ ਵਿੱਚ ਜਾਂ ਫਿਰ ਘਰਾਂ ਵਿੱਚ ਆ ਕੇ ਠੰਢੀ ਜਗ੍ਹਾ ਨੂੰ ਆਪਣਾ ਆਸਰਾ ਬਣਾ ਕੇ ਲੁਕ ਜਾਂਦੇ ਹਨ। ਆਪਣਾ ਬਚਾਅ ਕਰਦੇ ਹਨ ,ਜਿਨ੍ਹਾਂ ਕਰਕੇ ਆਮ ਲੋਕਾਂ ਦੇ ਘਰ ਵਿੱਚ ਖ਼ਾਲੀ ਪਏ ਪਲਾਟਾਂ ਫ਼ੈਕਟਰੀਆਂ ਜਾਂ ਗੁਦਾਮਾਂ ਦੇ ਵਿੱਚ ਸੱਪਾਂ ਨੂੰ ਦੇਖ ਕੇ ਬਹੁਤ ਹੀ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਈ ਵਾਰ ਲੋਕ ਜਲਦਬਾਜ਼ੀ ਦੇ ਵਿੱਚ ਇਨ੍ਹਾਂ ਸੱਪਾਂ ਨੂੰ ਫੜ੍ਹ ਕੇ ਮਾਰ ਦਿੰਦੇ ਹਨ ਜਾਂ ਤਾਂ ਫਿਰ ਫੜ੍ਹ ਕੇ ਇਨ੍ਹਾਂ ਸੱਪਾਂ ਨੂੰ ਜੰਗਲ ਵਿੱਚ ਛੱਡ ਆਉਂਦੇ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਜਾਂ ਫਿਰ ਇਨ੍ਹਾਂ ਸੱਪਾਂ ਨੂੰ ਘਰਾਂ ਫ਼ੈਕਟਰੀਆਂ ਜਾਂ ਪਲਟਾਂ ਦੇ ਵਿੱਚੋਂ ਬਾਹਰ ਕਢਵਾਉਣ ਦੇ ਲਈ ਜੋਗੀ ਸਪੇਰਿਆਂ ਜਾਂ ਫਿਰ ਕਿਸੇ ਸੱਪ ਫੜਨ ਵਾਲੇ ਮਾਹਿਰ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਉਹ ਲੋਕ ਇਨ੍ਹਾਂ ਸੱਪਾਂ ਨੂੰ ਫੜ੍ਹ ਕੇ ਰਿਹਾਇਸ਼ੀ ਇਲਾਕੇ ਤੋਂ ਦੂਰ ਜੰਗਲਾਂ ਦੇ ਵਿੱਚ ਛੱਡ ਆਉਂਦੇ ਹਨ।

ਪਰ ਅੱਜ ਜਦੋਂ ਸਾਡੀ ਟੀਮ ਨੇ ਮਲੋਟ ਦੇ ਰਹਿਣ ਵਾਲੇ ਮੰਨੇ ਪ੍ਰਮੰਨੇ ਵੈਦ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 40-45 ਸਾਲ ਤੋਂ ਸੱਪ ਫਰੰਟ ਅਤੇ ਦੇਸੀ ਵੈਦ ਦਾ ਕੰਮ ਕਰਦੇ ਆ ਰਹੇ ਹਨ ਅਤੇ ਜਿਸ ਵਿੱਚ ਉਨ੍ਹਾਂ ਦੇ ਦਾਦਾ ਜੀ ਉਨ੍ਹਾਂ ਦੇ ਪਿਤਾ ਜੀ ਅਤੇ ਫਿਰ ਉਹ ਹੁਣ ਆਪ ਅਤੇ ਉਨ੍ਹਾਂ ਦਾ ਬੇਟਾ ਵਿਕਰਮ ਜੋ ਕਿ ਸੱਪ ਫੜਨ ਦੇ ਵਿੱਚ ਬਹੁਤ ਹੀ ਪੰਜਾਬ ਭਰ ਅਤੇ ਭਾਰਤ ਦੇ ਵਿੱਚ ਮਸ਼ਹੂਰ ਸੀ ਜੋ ਕਿ 33-34 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ ਜਿਸ ਦੀ ਕਿ ਮੌਤ ਸੱਪ ਲੜਨ ਨਾਲ ਹੋਈ ਸੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਦੋ ਤੋਂ ਤਿੰਨ ਸੱਪ ਬਹੁਤ ਹੀ ਜ਼ਹਿਰੀਲੇ ਸੱਪ ਨੇ ਜਿਨ੍ਹਾਂ ਦੇ ਵਿਚ ਕਾਲਾ ਨਾਗ ਜਿਸ ਨੂੰ ਕਿ ਕੋਬਰਾ ਸੱਪ ਵੀ ਕਿਹਾ ਜਾਂਦੈ ਇਕ ਪਦਮ ਸੱਪ ਇਕ ਸੰਘ ਚੂੜ ਸੱਪ ਜਿਸਦੇ ਲੜੀ ਦਾ ਕੋਈ ਵੀ ਇਲਾਜ ਨਹੀਂ ਹੁੰਦਾ ਜ਼ਿਆਦਾਤਰ ਘਰਾਂ ਦੇ ਵਿੱਚ ਮਿਲਦੇ ਨੇ ਉਹ ਕਿਰਲੀਆਂ ਡੱਡੂ ਜਾਂ ਚੂਹੇ ਖਾਣ ਵਾਲਾ ਸੱਪ ਹੁੰਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਸੱਪ ਅਜਿਹੇ ਨੇ ਜਿਨ੍ਹਾਂ ਵਿੱਚ ਜ਼ਹਿਰ ਬਿਲਕੁਲ ਨਹੀਂ ਹੁੰਦਾ ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਜਾਂ ਔਰਤ ਦੇ ਸੱਪ ਲੜ ਜਾਂਦਾ ਹੈ ਤਾਂ ਉਸ ਦੇ ਸੱਟ ਲੱਗਣ ਵਾਲੀ ਜਗ੍ਹਾ ਕੋਲ ਚੀਰਾ ਲਗਾ ਕੇ ਨਮਕ ਦਾ ਇਸਤੇਮਾਲ ਕਰਕੇ ਉਸ ਨੂੰ ਦੇਖਣਾ ਚਾਹੀਦਾ ਜੇਕਰ ਉਸ ਜਗ੍ਹਾ ਤੇ ਨਮਕ ਜਲਣ ਜਾਂ ਸਾੜਾ ਪੈਂਦਾ ਹੈ ਤਾਂ ਸਮਝ ਲਓ ਕਿ ਕੋਈ ਜ਼ਹਿਰੀਲਾ ਸੱਪ ਨਹੀਂ ਲੜਿਆ ਜਿਸ ਦਾ ਕੋਈ ਨੁਕਸਾਨ ਨਹੀਂ ਹੈ ਜੇਕਰ ਉਹ ਜਗ੍ਹਾ ਦੇ ਉੱਪਰ ਜਣਨੀਆਂ ਸਾੜਾ ਨਹੀਂ ਹੁੰਦਾ ਤਾਂ ਸਮਝ ਲਓ ਕਿ ਕੋਈ ਬਹੁਤ ਹੀ ਜ਼ਹਿਰੀਲਾ ਸੱਪ ਲੜਿਆ ਹੈ ਕਿਉਂਕਿ ਜ਼ਹਿਰੀਲੇ ਸੱਪ ਵੱਲੋਂ ਡੰਗਣ ਤੋਂ ਬਾਅਦ ਉਹ ਜਗ੍ਹਾ ਸੁੰਨ ਹੋ ਜਾਂਦੀ ਹੈ ਅਤੇ ਤੁਰੰਤ ਹੀ ਉਸ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰੋਪਰ ਇਲਾਜ ਹੋ ਸਕੇ ਉਨ੍ਹਾਂ ਦੱਸਿਆ ਕਿ ਹੁਣ ਤਾਂ ਸਰਕਾਰੀ ਹਸਪਤਾਲਾਂ ਵਿੱਚ ਵੀ ਬਹੁਤ ਵਧੀਆ ਸੱਪ ਦੇ ਡੰਗੇ ਦਾ ਇਲਾਜ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਕੱਲ੍ਹ ਅਤੇ ਪਰਸੋਂ ਦੇ ਵਿੱਚ ਉਨ੍ਹਾਂ ਦੋ ਸੱਪ ਫੜ੍ਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਘੋੜਾ ਪਛਾੜ ਸੱਪ ਜਿਸ ਨੂੰ ਕਿਹਾ ਜਾਂਦਾ ਹੈਜੋ ਕੇ ਭੱਜਣ ਦੇ ਵਿੱਚ ਬਹੁਤ ਮਾਹਿਰ ਹੈ ਅਤੇ ਕੋਬਰਾ ਸੱਪ ਜਿਸ ਨੂੰ ਕਿ ਕਾਲਾ ਨਾਗ ਵੀ ਕਿਹਾ ਜਾਂਦਾ ਹੈ ਉਹ ਫੜ੍ਹੇ ਨੇ,

ਉਨ੍ਹਾਂ ਦੱਸਿਆ ਕਿ ਇਹ ਇਨ੍ਹਾਂ ਸੱਪਾਂ ਨੂੰ ਫੜਨ ਦੇ ਲਈ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਫ਼ੀਸ ਨਹੀਂ ਲੈਂਦੇ ਉਹ ਬਿਲਕੁੱਲ ਨਿਸ਼ਕਾਮ ਸੇਵਾ ਕਰਦੇ ਨੇ ਅਤੇ ਜਿੱਥੇ ਵੀ ਉਨ੍ਹਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ ਤਾਂ ਉਹ ਉਸ ਜਗ੍ਹਾ ਉੱਪਰ ਪਹੁੰਚ ਕੇ ਸੱਪ ਫੜ੍ਹ ਕੇ ਦੂਰ ਨਹਿਰਾਂ ਦੇ ਕੰਢੇ ਜਿਥੇ ਸਰ ਕਰਨੇ ਹੁੰਦੇ ਨੇ ਜਾਂ ਫਿਰ ਜੰਗਲਾਂ ਦੇ ਵਿੱਚ ਇਨ੍ਹਾਂ ਸੱਪਾਂ ਨੂੰ ਛੱਡ ਆਉਂਦੇ ਨੇ ਉਨ੍ਹਾਂ ਦੱਸਿਆ ਕਿ ਹੁਣ ਬਰਸਾਤਾਂ ਦੇ ਸੀਜ਼ਨ ਵਿੱਚ ਉਹ ਹਰ ਰੋਜ਼ ਪੰਜ ਤੋਂ ਸੱਤ ਸੱਪ ਫੜਦੇ ਨੇ ਅਤੇ ਜੰਗਲਾਂ ਵਿੱਚ ਛੱਡ ਆਉਂਦੇ ਨੇ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸੱਪਾਂ ਨੂੰ ਮਰਨ ਉੱਤੇ ਵੀ ਜਾਂ ਪਾਲ ਕੇ ਰੱਖਣ ਉੱਪਰ ਬੈਨ ਲਗਾਇਆ ਹੋਇਆ ਹੈ

ਇਸਲਈ ਉਹ ਇਨ੍ਹਾਂ ਸੱਪਾਂ ਨੂੰ ਫੜ ਕੇ ਦੂਰ ਜੰਗਲ ਵਿੱਚ ਛੱਡ ਆਉਂਦੇ ਨੇ ਉਨ੍ਹਾਂ ਦੱਸਿਆ ਕਿ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਸੋਟੀ ਜਾਂ ਕਿਸੇ ਹੋਰ ਤਰ੍ਹਾਂ ਦੇ ਸੰਦ ਦਾ ਇਸਤਮਾਲ ਸੱਪ ਫੜਨ ਲਈ ਨਹੀਂ ਕਰਦੇ ਉਹ ਹੱਥ ਨਾਲ ਇਹ ਸੱਪਾਂ ਨੂੰ ਫੜ੍ਹਦੇ ਨੇ ਅਤੇ ਉਨ੍ਹਾਂ ਦੱਸਿਆ ਕਿ ਸੱਪ ਕੋਲੋਂ ਕਦੇ ਵੀ ਡਰਨਾ ਨਹੀਂ ਚਾਹੀਦਾ ਕਿਉਂਕਿ ਸੱਪ ਇਨਸਾਨ ਤੋਂ ਡਰਦਾ ਹੈ ਅਤੇ ਇਨਸਾਨ ਸਭ ਤੋਂ ਡਰਦਾ ਹੈ ਜੇਕਰ ਸੱਪ ਨੂੰ ਨੁਕਸਾਨ ਪਹੁੰਚਾਵਾਂਗੇ ਤਾਂ ਸੱਪ ਤੁਹਾਡੇ ਡੰਗ ਮਾਰੇਗਾ।ਉਨ੍ਹਾਂ ਦੱਸਿਆ ਕਿ ਸੱਪ ਦੀ ਲੰਬਾਈ 5 ਤੋਂ 6 ਫੁੱਟ ਤੋਂ ਵੀ ਜ਼ਿਆਦਾ ਹੁੰਦੀ ਹੈ।

Spread the love