ਐਮਾਜ਼ੋਨ (Amazon) ਦੇ ਫਾਊਂਡਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਬੇਜੋਸ (Jeff Bezos) ਅੱਜ ਸੀਈਓ (CEO) ਦਾ ਅਹੁਦਾ ਛੱਡ ਦੇਣਗੇ ।
ਹੁਣ ਜੈਫ ਬੇਜੋਸ ਦੀ ਥਾਂ ਐਂਡੀ ਜੱਸੀ (Andy Jassy) ਨੂੰ ਨਵਾਂ ਸੀਈਓ ਬਣਾਇਆ ਜਾਵੇਗਾ। ਫ਼ਿਲਹਾਲ ਜੱਸੀ ਐਮਾਜ਼ੋਨ ਦੀਆਂ ਵੈੱਬ ਸੇਵਾਵਾਂ ‘ਤੇ ਮੁੱਖ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਹਾਲਾਂਕਿ, 57 ਸਾਲ ਬੇਜੋਸ ਸੰਗਠਨ ‘ਚ ਕਾਰਜਕਾਰੀ ਪ੍ਰਧਾਨ ਦੇ ਰੂਪ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਹ ਡੇਲੀ ਮੈਨੇਜਮੈਂਟ ਦਾ ਹਿੱਸਾ ਨਹੀਂ ਹੋਣਗੇ ਤੇ ਆਪਣੀ Aerospace ਕੰਪਨੀ ਬਲਿਊ ਓਰੀਜ਼ਨ ਸਮੇਤ ਹੋਰ ਪ੍ਰਾਜੈਕਟ ਨਾਲ ਜ਼ਿਆਦਾ ਸਮਾਂ ਬਿਤਾਉਣਗੇ।
ਬੇਜੋਸ ਨੇ 27 ਸਾਲ ਪਹਿਲਾਂ ਇੱਕ ਗੈਰੇਜ ‘ਚ ਆਨਲਾਈਨ ਕਿਤਾਬਾਂ ਦੀ ਦੁਕਾਨ ਦੇ ਰੂਪ ‘ਚ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਸੀ , ਉਦੋਂ ਉਹ ਆਪ ਆਰਡਰ ਪੈਕ ਕਰਦੇ ਸਨ ਤੇ ਪੋਸਟ ਆਫਿਸ ਤੱਕ ਪਹੁੰਚਾਉਂਦੇ ਸਨ। ਸਖ਼ਤ ਮਿਹਨਤ ਤੋਂ ਬਾਅਦ ਹੌਲੀ-ਹੌਲੀ ਤੇ ਲਗਾਤਾਰ ਕੀਤੇ ਕੰਮ ਤੋਂ ਉਹ ਸੰਗਠਨ ਨੂੰ ਨਵੀਆਂ ਉਚਾਈਆਂ ‘ਤੇ ਲੈ ਗਏ ਤੇ ਈ-ਕਾਮਰਜ਼, ਆਰਟੀਫਿਸ਼ਿਅਲ ਇੰਟੈਲੀਜੈਂਸ, ਕਲਾਊਡ ਕੰਪਿਊਟਿੰਗ, ਡਿਜੀਟਲ ਸਟ੍ਰੀਮਿੰਗ ਸਮੇਤ ਕਈ ਹੋਰ ਖੇਤਰਾਂ ‘ਚ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ। ਐਮਾਜ਼ੋਨ ਦੀ ਬਜ਼ਾਰੀ ਕੀਮਤ 1.7 ਟ੍ਰਿਲਿਅਨ ਡਾਲਰ ਤੋਂ ਜ਼ਿਆਦਾ ਹੈ।