ਭਾਰਤੀ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਸ਼੍ਰੀਲੰਕਾ ਅਤੇ ਇੰਗਲੈਂਡ ਵਿਚਾਲੇ ਹੋ ਰਹੇ ਮੈਚ ਵਿੱਚ ਕੁਮੈਂਟਰੀ ਦੌਰਾਨ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਬਿਆਨ ਲਈ ਦਿਨੇਸ਼ ਕਾਰਤਿਕ ਨੇ ਆਨ ਏਅਰ ਮੁਆਫ਼ੀ ਮੰਗੀ ਹੈ।

ਉਨ੍ਹਾਂ ਕਿਹਾ ਕਿ, “ਜੋ ਹੋਇਆ ਮੈਂ ਉੁਸ ਲਈ ਮੁਆਫ਼ੀ ਮੰਗਦਾ ਹਾਂ, ਇਸ ਬਿਆਨ ਦਾ ਜੋ ਮਤਲਬ ਨਿਕਲਿਆ, ਮੈਂ ਉਹ ਬਿਲਕੁਲ ਨਹੀਂ ਚਾਹੁੰਦਾ ਸੀ। ਇਸ ਤਰ੍ਹਾਂ ਦੁਬਾਰਾ ਕਦੇ ਨਹੀਂ ਹੋਵੇਗਾ। ਮੇਰੀ ਮਾਂ ਅਤੇ ਪਤਨੀ ਨੇ ਵੀ ਮੈਨੂੰ ਇਸ ਬਿਆਨ ਲਈ ਝਿੜਕਿਆ ਹੈ।”

ਤੁਹਾਨੂੰ ਦੱਸ ਦਈਏ ਕਿ ਦੂਸਰੇ ਵਨਡੇਅ ਦੌਰਾਨ ਕਾਰਤਿਕ ਨੇ ਬੈਟ ਦੀ ਤੁਲਨਾ ਗੁਆਂਡੀ ਦੀ ਪਤਨੀ ਨਾਲ ਕੀਤੀ ਸੀ ਅਤੇ ਕਿਹਾ ਸੀ ਕਿ ਜ਼ਿਆਦਾਤਰ ਬੱਲੇਬਾਜ਼ਾਂ ਨੂੰ ਆਪਣਾ ਬੱਲਾ ਪਸੰਦ ਨਹੀਂ ਆਉਂਦਾ, ਉਨ੍ਹਾਂ ਨੂੰ ਦੂਸਰਿਆਂ ਦਾ ਬੱਲਾ ਜ਼ਿਆਦਾ ਪਸੰਦ ਆਉਂਦਾ ਹੈ।

ਇਸ ਤੋਂ ਬਾਅਦ ਕਾਰਤਿਕ ਦੀ ਸੋਸ਼ਲ ਮੀਡੀਆ ’ਤੇ ਇਸ ਬਿਆਨ ਲਈ ਕਾਫ਼ੀ ਅਲੋਚਨਾ ਕੀਤੀ ਗਈ। ਕਾਰਤਿਕ ਨੇ ਜਿਥੋਂ ਇਹ ਵਿਵਾਦਪੂਰਨ ਟਿੱਪਣੀ ਕੀਤੀ ਸੀ, ਉਸੇ ਮੰਚ ’ਤੇ ਉਨ੍ਹਾਂ ਵਲੋਂ ਮੁਆਫ਼ੀ ਮੰਗੀ ਗਈ। ‘ਦੱਸ ਦੇਈਏ ਕਿ ਦਿਨੇਸ਼ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਮੈਚ ਤੋਂ ਬਾਅਦ ਹੀ ਕੁਮੈਂਟਰੀ ਦੀ ਦੁਨਿਆ ‘ਚ ਪੈਰ ਰੱਖਿਆ ਹੈ।

Spread the love