ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਬਾਹਰਵਾਰ ਰਸਾਇਣ ਫੈਕਟਰੀ ’ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਲੱਗੀ ਅੱਗ ਦੌਰਾਨ ਇੱਕ ਜ਼ੋਰਦਾਰ ਧਮਾਕਾ ਵੀ ਹੋਇਆ ਜਿਸ ‘ਚ 62 ਲੋਕ ਜਖ਼ਮੀ ਹੋ ਗਏ।ਧਮਾਕੇ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੋਰ ਧਮਾਕਿਆਂ ਅਤੇ ਜ਼ਹਿਰੀਲੀ ਗੈਸ ਫੈਲਣ ਦੇ ਖ਼ਦਸ਼ੇ ਕਾਰਨ ਨੇੜਲੇ ਇਲਾਕਿਆਂ ’ਚੋਂ ਲੋਕਾਂ ਨੂੰ ਕੱਢਿਆ ਗਿਆ ਹੈ।ਹੈਲੀਕਾਪਟਰਾਂ ਰਾਹੀਂ ਅੱਗ ਨੂੰ ਬੁਝਾਉਣ ਦੀਆਂ ਲਈ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।ਦਰਅਸਲ ਸੁਵਰਨਭੂਮੀ ਹਵਾਈ ਅੱਡੇ ਨੇੜੇ ਫੋਮ ਅਤੇ ਪਲਾਸਟਿਕ ਦੇ ਪੈਲੇਟ ਬਣਾਉਣ ਵਾਲੀ ਫੈਕਟਰੀ ’ਚ ਅੱਗ ਤੜਕੇ ਕਰੀਬ ਤਿੰਨ ਵਜੇ ਲੱਗੀ। ਇਸ ਮਗਰੋਂ ਫੈਕਟਰੀ ’ਚ ਕਈ ਧਮਾਕੇ ਹੋਏ। ਅੱਗ ’ਤੇ ਕਈ ਘੰਟਿਆਂ ਮਗਰੋਂ ਕਾਬੂ ਪਾ ਲਿਆ ਗਿਆ ਪਰ ਰਸਾਇਣ ਨਾਲ ਭਰੇ ਵੱਡੇ ਟੈਂਕ ’ਚ ਅੱਗ ‘ਤੇ ਦੇਰ ਰਾਤ ਤੱਕ ਕਾਬੂ ਪਾਇਆ ਜਾ ਸਕਿਆ ।

Spread the love