ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਵੈਕਸੀਨ ਦੇਸ਼ਭਗਤੀ ਜਿਤਾਉਣ ਦਾ ਸਭ ਤੋਂ ਵਧੀਆ ਮਾਧਿਅਮ ਹੈ, ਤੁਸੀਂ ਇਸ ਨੂੰ ਲਗਵਾ ਕੇ ਦੇਸ਼ਭਗਤੀ ਦਾ ਪ੍ਰਦਰਸ਼ਨ ਕਰ ਸਕਦੇ ਹੋ ਕਿਉਂਕਿ ਮਹਾਂਮਾਰੀ ਖਿਲਾਫ਼ ਲੜਾਈ ਅਜੇ ਖ਼ਤਮ ਨਹੀਂ ਹੋਈ ਇਹ ਲੰਬਾ ਸਮਾਂ ਚੱਲਣੀ ਹੈ, ਜੋ ਬਾਇਡਨ ਨੇ ਕਿਹਾ ਕਿ ਅਮਰੀਕਾ ਪਹਿਲਾ ਵਾਲੀ ਸਥਿਤੀ ‘ਚ ਪਰਤ ਰਿਹਾ ਏ ਹਾਲਾਤ ਅੱਗੇ ਨਾਲੋਂ ਬਿਹਤਰ ਹੋ ਰਹੇ ਨੇ ਜਿਸ ਕਰਕੇ ਮਾਣ ਕਿਹਾ ਜਾ ਸਕਦਾ ਕਿ ਅਮਰੀਕਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ‘ਚ ਪਰਤ ਰਿਹਾ ਹੈ,ਇਸ ਕਰਕੇ ਜ਼ਰੂਰੀ ਹੈ ਕਿ ਵੈਕਸੀਨ ਨੂੰ ਪਹਿਲ ਦੇ ਅਧਾਰ ‘ਤੇ ਲਗਵਾਇਆ ਜਾਵੇ।ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਇਡਨ ਨੇ ਪਹਿਲੀ ਵਾਰ ਵ੍ਹਾਈਟ ਹਾਊਸ ‘ਚ ਇਕ ਹਜ਼ਾਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਰੋਨਾ ਨਾਲ ਨਜਿੱਠਣ ਲਈ ਜ਼ੋਰ ਦਿੰਦਿਆ ਲੋਕਾਂ ਨੂੰ ਖਾਸ ਧਿਆਨ ਰੱਖਣ ਲਈ ਕਿਹਾ। ਦੱਸ ਦੇਈਏ ਕਿ ਅਮਰੀਕਾ ਨੇ 4 ਜੁਲਾਈ ਤੱਕ 70 ਫੀਸਦੀ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਇਕ ਖੁਰਾਕ ਦਿੱਤੇ ਜਾਣ ਦਾ ਟੀਚਾ ਰੱਖਿਆ ਸੀ, ਹਾਲਾਂਕਿ ਇਸ ਟੀਚੇ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਿਆ। ਲਗਪਗ 67 ਫੀਸਦੀ ਤਕ ਟੀਚਾ ਪਹੁੰਚ ਗਿਆ ਹੈ ।

Spread the love