ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ-ਐੱਨਸੀਆਰ ’ਚ ਰਹਿਣ ਵਾਲੇ ਸ਼ਰਾਬ ਦੇ ਸੌਕੀਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਸ਼ਰਾਬ ਦੇ ਸ਼ੌਕੀਨ ਦਿੱਲੀ ’ਚ ਹੁਣ ਸਵੇਰੇ 3 ਵਜੇ ਤੱਕ ਹੋਟਲ, ਕਲੱਬ, ਰੈਸਟੋਰੈਂਟਾਂ ਦੇ ਨਾਲ-ਨਾਲ ਬਾਰ ’ਚ ਵੀ ਆਪਣੀ ਪਸੰਦ ਦੀ ਸ਼ਰਾਬ ਦਾ ਲੁਫ਼ਤ ਚੁੱਕ ਸਕਣਗੇ। ਦੱਸ ਦਈਏ ਕਿ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਵੈੱਬਸਾਈਟ ’ਤੇ ਸਰਵਜਨਿਕ ਕਰ ਦਿੱਤਾ ਹੈ। ਇਸ ਨੀਤੀ ’ਚ ਸ਼ਰਾਬ ਵੇਚਣ ਨੂੰ ਲੈ ਕੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਦਿੱਲੀ ਸਰਕਾਰ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਐਕਸਾਈਜ਼ ਪਾਲਿਸੀ ’ਚ ਮੁਹੱਈਆ ਕੀਤੀ ਗਈ ਹੈ। ਗਾਹਕਾਂ ਨੂੰ ਸ਼ਰਾਬ ਦੇ ਠੇਕੇ ਦੇ ਬਾਹਰ ਧੱਕਾ-ਮੁੱਕੀ ਨਹੀਂ ਕਰਨੀ ਪਵੇਗੀ ਤੇ ਲੰਮੀਆਂ ਕਤਾਰਾਂ ’ਚ ਲੱਗਣ ਦੇ ਝੰਜਟ ਵੀ ਖ਼ਤਮ ਹੋ ਜਾਣਗੇ। ਹੁਣ ਗਾਹਕ ਤੋਂ ਏਅਰ ਕੰਡੀਸ਼ਨ ਸਟੋਰਸ ’ਚ ਜਾ ਸ਼ਰਾਬ ਖ਼ਰੀਦ ਸਕਣਗੇ। ਇਸ ਤਰ੍ਹਾਂ ਹੁਣ ਗਾਹਕਾਂ ਨੂੰ ਤਾਜ਼ਾ ਬੀਅਰ ਵੀ ਪੀਣ ਲਈ ਮਿਲੇਗੀ।

ਸਭ ਤੋਂ ਵੱਡੀ ਰਾਹਤ ਦੀ ਗੱਲ ਤਾਂ ਇਹ ਹੈ ਕਿ ਸ਼ਰਾਬ ਦੇ ਸ਼ੌਕੀਨ ਹੁਣ ਦਿੱਲੀ ’ਚ ਸਵੇਰੇ 3 ਵਜੇ ਤਕ ਹੌੋਟਲ, ਕਲਬ, ਰੈਸਟੋਰੈਂਟਾਂ ਤੇ ਬਾਰ ’ਚ ਆਪਣੀ ਪਸੰਦ ਦੀ ਸ਼ਰਾਬ ਦਾ ਲੁਫ਼ਤ ਚੁੱਕ ਸਕਣਗੇ।

Spread the love