ਹਰਿਆਣਾ ‘ਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਰਿਆਣਾ ਦੇ ਡੱਬਵਾਲੀ ‘ਚ ਭਾਜਪਾ ਆਗੂ ਸੁਰੇਸ਼ ਬਾਜਵਾ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਵਿਰੋਧ ਦੌਰਾਨ ਹੱਥੋਂਪਾਈ ਵੀ ਹੋਈ। ਭਾਜਪਾ ਦੇ ਤਿੰਨ ਵਰਕਰ ਇਸ ਝੜਪ ‘ਚ ਜ਼ਖਮੀ ਹੋ ਗਏ ਜਦਕਿ ਇੱਕ ਕਿਸਾਨ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਦਰਅਸਲ ਡੱਬਵਾਲੀ ‘ਚ ਭਾਜਪਾ ਆਗੂਆਂ ਨੇ ਇੱਕ ਬੈਠਕ ਰੱਖੀ ਹੋਈ ਸੀ ਜਿਵੇਂ ਹੀ ਇਸ ਦੀ ਜਾਣਕਾਰੀ ਕਿਸਾਨਾਂ ਨੂੰ ਮਿਲੀ ਤਾਂ ਕਿਸਾਨ ਵਿਰੋਧ ਕਰਨ ਲਈ ਪਹੁੰਚ ਗਏ।

ਇਸ ਦੌਰਾਨ ਦੋਵਾਂ ਧਿਰਾਂ ‘ਚ ਕੁੱਟਮਾਰ ਹੋਈ। ਕਿਸਾਨਾਂ ਨੇ ਕਿਹਾ ਕਿ ਭਾਜਪਾ ਆਗੂ ਉਨ੍ਹਾਂ ਨੂੰ ਗਾਲਾਂ ਕੱਢਦਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਆਗੂ ਸੁਰੇਸ਼ ਬਾਜਵਾ ਨੂੰ ਕਾਲਰ ਤੋਂ ਫੜ੍ਹ ਲਿਆ ਤੇ ਇਸ ਖਿੱਚ ਧੂਹ ‘ਚ ਭਾਜਪਾ ਆਗੂ ਦੇ ਕੱਪੜੇ ਵੀ ਫਟੇ ਹਨ ।

Spread the love