ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ‘ਚ ਆਈ ਗਿਰਾਵਟ ਦੇ ਦੌਰਾਨ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਐਤਵਾਰ ਨੂੰ ਸੁਖਨਾ ਝੀਲ ਦੇ ਖੁੱਲ੍ਹਣ ‘ਤੇ ਕੋਈ ਰੋਕ ਨਹੀਂ ਹੋਵੇਗੀ ਅਤੇ ਇਥੋਂ ਤੱਕ ਕਿ ਵਿਆਹ ਵਰਗੇ ਵਿਸ਼ੇਸ਼ ਇਕੱਠਾਂ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ।

ਐਤਵਾਰ ਨੂੰ ਸਵੇਰੇ ਸਿਰਫ਼ 4 ਘੰਟੇ ਅਤੇ ਸ਼ਾਮ ਨੂੰ 2 ਘੰਟੇ ਲਈ ਸੁਖਨਾ ਝੀਲ ਦੇ ਖੁੱਲ੍ਹਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸਤੋਂ ਇਲਾਵਾਂ ਸ਼ਰਾਬ ਦੇ ਠੇਕਿਆਂ ਨੂੰ ਰੈਸਟੋਰੈਂਟ, ਬਾਰ ਅਤੇ ਖਾਣੇ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੇ ਮੁਤਾਬਿਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਵਿਆਹਾਂ ਜਿਹੇ ਵਿਸ਼ੇਸ਼ ਇਕੱਠਾਂ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੈਨਕੁਏਟ ਹਾਲ ‘ਚ 50 ਫੀਸਦੀ ਸਮਰੱਥਾ ਜਾਂ 100 ਲੋਕਾਂ ਦੇ ਸ਼ਾਮਲ ਹੋਣ ਨੂੰ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਟਲ ਅਤੇ ਬੈਨਕੁਏਟ ਹਾਲ ਦੇ ਸਾਰੇ ਮਹਿਮਾਨਾਂ ਅਤੇ ਸਟਾਫ਼ ਲਈ ਇਹ ਲਾਜ਼ਮੀ ਹੋਵੇਗਾ ਕਿ ਉਨ੍ਹਾਂ ਨੇ ਟੀਕੇ ਦੀ ਘੱਟੋ ਘੱਟ ਇਕ ਡੋਜ਼ ਲੱਗੀ ਹੋਵੇ ਜਾਂ ਪਿਛਲੇ 72 ਘੰਟਿਆਂ ਵਿਚਾਲੇ ਕਰੋਨਾ ਦਾ ਟੈਸਟ ਕਰਵਾਇਆ ਹੋਵੇ।

Spread the love