ਐੱਪਲ (Apple) ਆਪਣੀ ਨਵੀਂ iPhone 13 ਸੀਰੀਜ਼ ਸਤੰਬਰ 2021 ਵਿੱਚ ਲਾਂਚ ਕਰ ਸਕਦਾ ਹੈ । ਆਈਫ਼ੋਨ 13 ਸੀਰੀਜ਼ ਦੇ ਤਹਿਤ ਮੌਜੂਦਾ ਆਈਫ਼ੋਨ 12 ਸੀਰੀਜ਼ ਦੇ ਅਪਗ੍ਰੇਡ ਕੀਤੇ ਸਮਾਰਟਫੋਨਸ ਨੂੰ ਲਾਂਚ ਕਰੇਗੀ। ਇਸ ਸੀਰੀਜ਼ ‘ਚ iPhone 13, 13 Mini, 13 Pro ਅਤੇ 13 Pro Max ਸਮਾਰਟਫੋਨ ਹੋਣਗੇ। 2021 ਵਿੱਚ ਆਉਣ ਵਾਲੇ ਆਈਫੋਨਸ ਸਬੰਧੀ ਕਈ ਵਾਰ ਲੀਕ ਜਾਣਕਾਰੀ ਸਾਹਮਣੇ ਆਈ ਹੈ।

ਹੁਣ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਨਵੇਂ ਆਈਫ਼ੋਨ ਵਿੱਚ ਵਾਇਰਲੈੱਸ ਚਾਰਜਿੰਗ ਸਮਰੱਥਾ ਲਈ ਇੱਕ ਵੱਡਾ ਵਾਇਰਲੈੱਸ ਚਾਰਜਿੰਗ ਕੋਇਲ ਮਿਲੇਗਾ। Max Weinbach ਨਾਂ ਦੇ ਇੱਕ ਟਿਪਸਟਰ ਮੁਤਾਬਿਕ ਆਈਫ਼ੋਨ 13 ਲੰਬੇ ਵਾਇਰਲੈਸ ਚਾਰਜਿੰਗ ਕੋਇਲ ਦੇ ਨਾਲ ਆਵੇਗਾ ਜੋ ਵਾਇਰਲੈੱਸ ਚਾਰਜਿੰਗ ਨੂੰ ਸਮਰੱਥ ਕਰੇਗਾ।

ਟਿਪਸਟਰ ਮੁਤਾਬਿਕ ਇੱਕ ਵਿਸ਼ਾਲ ਕੋਇਲ ਦਾ ਅਰਥ ਹੈ ਕਿ ਵਾਇਰਲੈੱਸ ਚਾਰਜਿੰਗ ਲਈ ਵਰਤੇ ਜਾਣ ਵਾਲੇ ਸਤਹ ਖੇਤਰ ਵਿੱਚ ਵਾਧਾ। ਇਸਦੇ ਨਾਲ ਹੀ ਇਹ ਆਈਫ਼ੋਨ ਦੇ ਕੰਪੋਨੈਂਟਸ ਤੋਂ ਨਿਕਲ ਰਹੀ ਗਰਮੀ ਦੇ ਪ੍ਰਬੰਧਨ ਵਿੱਚ ਵੀ ਮਦਦ ਕਰੇਗਾ। ਜੇ ਵਾਇਰਲੈੱਸ ਚਾਰਜਿੰਗ ਆਉਂਦੀ ਹੈ, ਤਾਂ ਆਈਫ਼ੋਨ ਉਪਭੋਗਤਾਵਾਂ ਲਈ ਆਪਣੇ ਆਈਫ਼ੋਨ ਦੇ ਪਿਛਲੇ ਹਿੱਸੇ ਤੋਂ ਏਅਰਪੌਡ ਅਤੇ ਹੋਰ ਡਿਵਾਈਸਾਂ ਦਾ ਚਾਰਜ ਕਰਨਾ ਅਸਾਨ ਹੋਵੇਗਾ।

ਦੱਸ ਦੇਈਏ ਕਿ ਐੱਪਲ ਹਮੇਸ਼ਾ ਵਾਇਰਲੈੱਸ ਚਾਰਜਿੰਗ ਪ੍ਰਤੀ ਸੁਚੇਤ ਰਿਹਾ ਹੈ। 2017 ਵਿੱਚ ਕੰਪਨੀ ਨੇ ਏਅਰ ਪਾਵਰ ਮੈਟ ਨੂੰ ਪ੍ਰਦਰਸ਼ਿਤ ਕੀਤਾ ਜੋ ਆਪਣੇ ਆਪ ਆਈਫ਼ੋਨ, ਐੱਪਲ ਵਾਚ ਅਤੇ ਏਅਰਪੌਡਾਂ ਨੂੰ ਚਾਰਜ ਕਰਨ ਦੇ ਸਮਰੱਥ ਸੀ। ਹਾਲਾਂਕਿ, ਦੋ ਸਾਲ ਬਾਅਦ ਕੰਪਨੀ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਕਿ ਐਪਲ ਇਸ ‘ਤੇ ਕੰਮ ਨਹੀਂ ਕਰ ਰਿਹਾ। ਪਰ ਪਿਛਲੇ ਮਹੀਨੇ ਇੱਕ ਟਿਪਸਟਰ ਨੇ ਦੱਸਿਆ ਕਿ ਏਅਰ ਪਾਵਰ ਮੈਟ ਕੰਪਨੀ ਦੇ ਏਜੰਡੇ ਵਿੱਚ ਵਾਪਸ ਆ ਗਈ ਹੈ।

Spread the love