ਤੁਸੀਂ ਅਕਸਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਦੇਖੀਆਂ ਤੇ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਅਜੇਹੀ ਘਟਨਾ ਸਾਂਝੀ ਕਰ ਰਹੇ ਹਾਂ ਜੋ ਹੈਰਾਨ ਕਰਨ ਦੇ ਨਾਲ ਨਾਲ ਹਸਾਉਣ ਵਾਲੀ ਵੀ ਹੈ।

ਮਾਮਲਾ ਤਾਮਿਲਨਾਡੂ ਦੇ ਨੀਲਗਿਰੀ ਤੋਂ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਠੇਕੇ ਵਿੱਚ ਚੂਹਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਠੇਕੇ ਵਿੱਚ ਚੂਹਿਆਂ ਨੇ 12 ਬੋਤਲਾਂ ਵਾਇਨ ਦੀਆਂ ਖਾਲੀ ਕਰ ਦਿੱਤੀਆਂ। ਮਾਮਲਾ ਨੀਲਗਿਰੀ ਜ਼ਿਲ੍ਹੇ ਦੇ ਗੁਡਾਲੂਰ ਕਸਬੇ ਦੇ ਕੋਲ ਸਥਿਤ ਟਾਸਮੈਕ ਆਊਟਲੈੱਟ ਦਾ ਹੈ।

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੰਪਨੀ ਦੇ ਕਰਮਚਾਰੀਆਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲਗਾ ਕਿ ਵਾਇਨ ਦੀਆਂ 12 ਬੋਤਲਾਂ ਖਾਲੀ ਹਨ। ਦੱਸ ਦੇਈਏ ਕਿ ਲੌਕਡਾਊਨ ਕਾਰਨ ਲੰਮੇ ਸਮੇਂ ਤੋਂ ਬੰਦ ਸੀ।ਜਦੋਂ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟਾਸਮੈਕ) ਦੇ ਕਰਮਚਾਰੀਆਂ ਨੇ ਠੇਕਾ ਖੋਲਿਆ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਦੁਕਾਨ ਦੇ ਕਰਮਚਾਰੀਆਂ ਨੇ ਦੇਖਿਆ ਕਿ 12 ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੁੱਲ੍ਹੇ ਸੀ ਤੇ ਬੋਤਲਾਂ ਪੂਰੀ ਤਰ੍ਹਾਂ ਖਾਲੀ ਸਨ। ਬੋਤਲਾਂ ‘ਤੇ ਚੂਹੇ ਦੇ ਕੱਟਣ ਦੇ ਨਿਸ਼ਾਨ ਵੀ ਸੀ।

ਹੁਣ ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਵਿੱਚ ਇਹ ਪਤਾ ਲਗਾ ਹੈ ਕਿ ਚੂਹੀਆਂ ਦੀ ਭਰਮਾਰ ਸੀ ਜੋ ਸ਼ਰਾਬ ਦੀਆਂ ਬੋਤਲਾਂ ਖਾਲੀ ਕਰ ਗਈ। ਅਧਿਕਾਰੀਆਂ ਮੁਤਾਬਿਕ ਇੱਕ ਬੋਤਲ ਦੀ ਕੀਮਤ 1500 ਰੁਪਏ ਸੀ।

Spread the love