ਵ੍ਹਟਸਐਪ (WhatsApp) ਆਪਣੇ ਯੂਜ਼ਰਜ਼ (Users ) ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਜਾ ਰਿਹਾ ਹੈ। ਲੰਮੇ ਸਮੇਂ ਤੋਂ, ਯੂਜ਼ਰ ਉਡੀਕ ਕਰ ਰਹੇ ਸਨ ਕਿ ਕਦੋਂ ਉਹ ਆਪਣੇ ਵਟਸਐਪ ਚੈਟਾਂ ਨੂੰ ਆਈਫ਼ੋਨ (iPhone) ਤੋਂ ਐਂਡਰਾਇਡ ਵਿੱਚ ਤਬਦੀਲ ਕਰ ਸਕਦੇ ਹਨ। ਇਸ ਦੇ ਨਾਲ ਹੀ ਵਟਸਐਪ ਦੇ ਅਪਡੇਟਾਂ ‘ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ WABetaInfo ਨੇ ਇਸ ਬਾਰੇ ਨਵੀਂ ਜਾਣਕਾਰੀ ਦਿੱਤੀ ਹੈ।

ਇੰਝ ਕਰੇਗਾ ਕੰਮ

WABetaInfo ਮੁਤਾਬਿਕ ਐਪ ਵਿੱਚ ‘ਮੂਵ ਚੈਟ ਟੂ ਐਂਡਰਾਇਡ’ ਲਿਖਿਆ ਮਿਲੇਗਾ। ਇਸ ਵਿੱਚ ਚੈਟ ਦੇ ਸੰਦੇਸ਼ ਅਤੇ ਮੀਡੀਆ ਦੋਵੇਂ ਸ਼ਾਮਲ ਹਨ। ਇਸ ਪਲੇਟਫਾਰਮ ਨੇ ਯੂਜ਼ਰਜ਼ ਨੂੰ ਦੱਸਿਆ ਹੈ ਕਿ ਇੱਕ ਵਾਰ ਸਕਿੱਪ ਹੋਣ ਉੱਤੇ ਚੈਟ ਅਤੇ ਮੀਡੀਆ ਟ੍ਰਾਂਸਫਰ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਟ੍ਰਾਂਸਫਰ ਪ੍ਰਕਿਰਿਆ ਪੂਰੀ ਹੋ ਜਾਣ ‘ਤੇ, ਵਟਸਐਪ ਯੂਜ਼ਰ ਨੂੰ ਨਵੇਂ ਡਿਵਾਈਸ’ ਤੇ ਅਗਲੇ ਕਦਮਾਂ ਦੀ ਪਾਲਣਾ ਕਰਨ ਲਈ ਕਹੇਗਾ।

ਤੁਸੀਂ ਆਪਣੇ ਐਂਡਰਾਇਡ ਫੋਨ ਨੂੰ ਸੈੱਟ ਕਰਨ ਦਾ ਕੰਮ ਜਾਰੀ ਰੱਖ ਸਕਦੇ ਹੋ। ਇਸ ਪ੍ਰਕਿਰਿਆ ਲਈ ਆਪਣੀ ਚੈਟ ਹਿਸਟ੍ਰੀ ਅਤੇ ਮੀਡੀਆ ਨੂੰ ਰੀਸਟੋਰ ਕਰਨ ਲਈ, ਆਪਣਾ ਵਟਸਐਪ ਖੋਲ੍ਹੋ। ਇਸਦੇ ਨਾਲ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਵਿੱਚ ਕੇਬਲ ਨੂੰ ਡਿਸਕਨੈਕਟ ਨਾ ਕਰੋ। ਇਸਦਾ ਅਰਥ ਹੈ ਕਿ ਇੱਥੇ ਕੋਈ ਓਵਰ–ਦਿ–ਏਅਰ ਟ੍ਰਾਂਸਫ਼ਰ ਨਹੀਂ ਹੋਵੇਗਾ ਤੇ ਅਜਿਹਾ ਕਰਨ ਲਈ ਤੁਹਾਨੂੰ ਇੱਕ ਪੀਸੀ ਦੀ ਜ਼ਰੂਰਤ ਹੋ ਸਕਦੀ ਹੈ।

ਐਂਡਰਾਇਡ ਤੋਂ ਆਈਫ਼ੋਨ ਵਿੱਚ ਟ੍ਰਾਂਸਫਰ ਦਾ ਪ੍ਰੋਸੈੱਸ

WABetaInfo ਮੁਤਾਬਿਕ ਆਈਫ਼ੋਨ ਤੋਂ ਐਂਡਰਾਇਡ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ ਹੈ ਪਰ ਐਂਡਰਾਇਡ ਫੋਨ ਤੋਂ ਆਈਫ਼ੋਨ ਵਿੱਚ ਤਬਦੀਲ ਕਰਨ ਦਾ ਤਰੀਕਾ ਵੀ ਬਹੁਤ ਵੱਖਰਾ ਨਹੀਂ ਹੋਵੇਗਾ। ਵਟਸਐਪ ਨੇ ਐਂਡਰਾਇਡ ਯੂਜ਼ਰਜ਼ ਨੂੰ ਗੂਗਲ ਡ੍ਰਾਈਵ(Google Drive) ਵਿੱਚ ਆਪਣੀਆਂ ਚੈਟਾਂ ਦਾ ਬੈਕਅਪ ਲੈਣ ਦਾ ਵਿਕਲਪ ਦਿੱਤਾ ਹੈ। ਇਸ ਦੇ ਨਾਲ ਹੀ ਆਈਫੋਨ ਉਪਭੋਗਤਾਵਾਂ ਨੂੰ ਆਈ-ਕਲਾਉਡ (iCloud) ‘ਤੇ ਬੈਕਅਪ ਚੈਟ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਭਾਵੇਂ, ਇਨ੍ਹਾਂ ਬੈਕਅਪਸ ਨੂੰ ਇੱਕ ਓਐਸ (OS) ਡਿਵਾਈਸ ਤੋਂ ਦੂਜੇ ਵਿੱਚ ਤਬਦੀਲ ਕਰਨ ਦਾ ਕੋਈ ਵਿਕਲਪ ਨਹੀਂ ਹੈ।

Spread the love