ਕਰੋਨਾ ਵਾਇਰਸ ਦਾ ਕਹਿਰ ਕਈ ਦੇਸ਼ਾਂ ‘ਚ ਅਜੇ ਵੀ ਜਾਰੀ ਹੈ।ਗਲੋਬਲ ਪੱਧਰ ‘ਤੇ ਭਾਵੇਂ ਕਈ ਦੇਸ਼ ਢਿੱਲਾਂ ਦੇ ਰਹੇ ਨੇ ਪਰ ਕਰੋਨਾ ਦੇ ਨਵੇਂ ਵੇਰੀਏਂਟ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ।

ਡੈਲਟਾ ਵੈਰੀਐਂਟ ਦੇ ਵੱਧਦੇ ਖਤਰੇ ਵਿਚਕਾਰ ਕਰੋਨਾ ਵਾਇਰਸ ਦਾ ਇਕ ਨਵਾਂ ‘ਲੈਮਬਡਾ’ ਵੈਰੀਐਂਟ ਸਾਹਮਣੇ ਆਇਆ ਹੈ।

ਯੂਕੇ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਲੈਮਬਡਾ ਨਾਮ ਦਾ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਖਤਰਨਾਕ ਹੈ।ਪਿਛਲੇ ਚਾਰ ਹਫ਼ਤਿਆਂ ਵਿਚ 30 ਤੋਂ ਵੱਧ ਦੇਸ਼ਾਂ ਵਿਚ ਇਸ ਦੇ ਮਾਮਲਿਆਂ ਬਾਰੇ ਪਤਾ ਚੱਲਿਆ ਹੈ।

ਮਲੇਸ਼ੀਆ ਦੇ ਸਿਹਤ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਕਿ ‘ਲੈਮਬਡਾ’ ਦੀ ਸ਼ੁਰੂਆਤ ਪੈਰੂ ਤੋਂ ਹੋਈ, ਜਿੱਥੇ ਮੌਤ ਦੀ ਦਰ ਸਭ ਤੋਂ ਵੱਧ ਹੈ।

ਪੇਰੂ ਵਿਚ ਮਿਿਲਆ ਕੋਰੋਨਾ ਵਾਇਰਸ ਦਾ ਲੈਮਬਡਾ ਵੈਰੀਐਂਟ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਾਂ ਮੁਤਾਬਕ ਇਹ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ।

ਯੂਕੇ ਵਿਚ ਹੁਣ ਤੱਕ ਲੈਮਬਡਾ ਸਟ੍ਰੇਨ ਦੇ 6 ਮਾਮਲਿਆਂ ਦਾ ਪਤਾ ਚੱਲਿਆ ਹੈ। ਮਾਹਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਲੈਮਬਡਾ ਵੈਰੀਐਂਟ, ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਜ਼ਿਆਦਾ ਛੂਤਕਾਰੀ ਹੋ ਸਕਦਾ ਹੈ।

Spread the love