ਦੇਸ਼ ਵਿੱਚ ਕਰੋਨਾ ਵਾਇਰਸ ਦਾ ਸੰਕਟ ਅਜੇ ਖ਼ਤਮ ਨਹੀਂ ਹੋਇਆ। ਰੋਜ਼ ਤਕਰੀਬਨ 50 ਹਜ਼ਾਰ ਨਵੇਂ ਕੇਸ ਆ ਰਹੇ ਹਨ। ਹਾਲਾਂਕਿ, 27 ਜੂਨ ਤੋਂ ਹੁਣ ਤੱਕ 50 ਹਜ਼ਾਰ ਤੋਂ ਘੱਟ ਨਵੇਂ ਕਰੋਨਾ ਮਾਮਲੇ ਨਿਰੰਤਰ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ , ਪਿਛਲੇ 24 ਘੰਟਿਆਂ ਵਿੱਚ 44,111 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਅਤੇ 738 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ 57,477 ਲੋਕ ਕਰੋਨਾ ਤੋਂ ਵੀ ਠੀਕ ਹੋਏ ਹਨ।

ਤਾਜ਼ਾ ਸਥਿਤੀ-

ਕੁਲ ਕਰੋਨਾ ਦੇ ਕੇਸ – ਤਿੰਨ ਕਰੋੜ 5 ਲੱਖ 2 ਹਜ਼ਾਰ 362

ਕੁੱਲ ਡਿਸਚਾਰਜ – ਦੋ ਕਰੋੜ 96 ਲੱਖ 5 ਹਜ਼ਾਰ 779

ਕੁੱਲ ਐਕਟਿਵ ਕੇਸ – 4 ਲੱਖ 95 ਹਜ਼ਾਰ 533

ਕੁੱਲ ਮੌਤ – 4 ਲੱਖ 1 ਹਜ਼ਾਰ 50

ਦੇਸ਼ ਵਿੱਚ ਕਰੋਨਾ ਤੋਂ ਮੌਤ ਦਰ 1.31 ਪ੍ਰਤੀਸ਼ਤ ਹੈ ਜਦਕਿ ਰਿਕਵਰੀ ਰੇਟ 97 ਪ੍ਰਤੀਸ਼ਤ ਤੋਂ ਵੱਧ ਹੈ। ਐਕਟਿਵ ਕੇਸ 2 ਪ੍ਰਤੀਸ਼ਤ ਤੋਂ ਘੱਟ ਹਨ।

Spread the love