ਕਰੋਨਾ ਤੋਂ ਉੱਭਰ ਰਹੇ ਕਈ ਦੇਸ਼ਾਂ ਨੇ ਪਾਬੰਦੀਆਂ ‘ਚ ਢਿੱਲਾਂ ਦੇਣ ਦਾ ਐਲਾਨ ਕੀਤਾ ਹੈ। ਜਰਮਨੀ ਨੇ ਯੂਕੇ, ਪੁਰਤਗਾਲ ਅਤੇ ਕੁਝ ਹੋਰ ਮੁਲਕਾਂ ’ਤੇ ਲਾਈਆਂ ਸਫ਼ਰ ਸਬੰਧੀ ਪਾਬੰਦੀਆਂ ’ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ।

ਇਨ੍ਹਾਂ ਮੁਲਕਾਂ ਦੇ ਵਸਨੀਕਾਂ ’ਤੇ ਡੈਲਟਾ ਵੇਰੀਐਂਟ ਕੇਸਾਂ ਦੀ ਗਿਣਤੀ ਵਧਣ ਕਾਰਨ ਸਫ਼ਰ ਸਬੰਧੀ ਪਾਬੰਦੀਆਂ ਲਾਗੂ ਸਨ ਪਰ ਹੁਣ ਕੇਸਾਂ ਦੇ ਘੱਟ ਹੋਣ ਕਰਕੇ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਰਹੀ ਹੈ।

ਜਰਮਨੀ ਦੇ ਕੌਮੀ ਬਿਮਾਰੀ ਕੰਟਰੋਲ ਕੇਂਦਰ ਨੇ ਬੀਤੀ ਦੇਰ ਰਾਤ ਕਿਹਾ ਕਿ ਯੂਕੇ, ਪੁਰਤਗਾਲ, ਰੂਸ, ਭਾਰਤ ਤੇ ਨੇਪਾਲ ਨੂੰ ਮੁਲਕ ਦੀ ਸਭ ਤੋਂ ਵੱਧ ਜ਼ੋਖਮ ਵਾਲੀ ਸ਼੍ਰੇਣੀ ‘ਵਾਇਰਸ ਵੇਰੀਐਂਟ ਵਾਲੇ ਇਲਾਕੇ’ ਵਿੱਚੋਂ ਬਾਹਰ ਕੱਢਿਆ ਜਾਵੇਗਾ ਜੋ ਲਾਗੂ ਹੋ ਗਈ ਹੈ,ਇਨ੍ਹਾਂ ਮੁਲਕਾਂ ਨੂੰ ਹੁਣ ਦੂਜੀ ਸਭ ਤੋਂ ਵੱਧ ‘ਵੱਧ ਕੇਸਾਂ ਵਾਲੇ ਇਲਾਕਿਆਂ’ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ।’

ਬੀਤੀ 23 ਮਈ ਤੋਂ ਯੂਕੇ ਕਰੋਨਾਵਾਇਰਸ ਦੀ ਜ਼ੋਖ਼ਮ ਵਾਲੀ ਸ਼੍ਰੇਣੀ ਵਿੱਚ ਸਭ ਤੋਂ ਪਹਿਲੇ ਸਥਾਨ ’ਤੇ ਰਿਹਾ ਹੈ ਅਤੇ ਪਿਛਲੇ ਮੰਗਲਵਾਰ ਇਸ ਸ਼੍ਰੇਣੀ ਵਿੱਚ ਰੂਸ ਅਤੇ ਪੁਰਤਗਾਲ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ, ਜੋ ਯੂਰਪੀ ਯੂਨੀਅਨ ਵਿੱਚ ਜਰਮਨੀ ਦੇ ਭਾਈਵਾਲ ਹਨ।

Spread the love