ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਰਹੇ ਟ੍ਰੈਜੇਡੀ ਕਿੰਗ ਦਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਬੁੱਧਵਾਰ ਸਵੇਰੇ 7.30 ਵਜੇ 98 ਸਾਲ ਦੀ ਉਮਰ ਵਿਚ ਉਨ੍ਹਾਂ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ ਤੇ ਵਾਰ-ਵਾਰ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਜਾ ਰਿਹਾ ਸੀ।

ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਸੀ। ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਜ਼ਲ ਫਾਰੂਕੀ ਨੇ ਅੱਜ ਟਵਿੱਟਰ ‘ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ। ਉਸਨੇ ਲਿਖਿਆ – ਇਹ ਭਾਰੀ ਦਿਲ ਨਾਲ ਕਹਿਣਾ ਪਏਗਾ ਕਿ ਦਿਲੀਪ ਸਾਬ ਸਾਡੇ ਨਾਲ ਨਹੀਂ ਹਨ। ਦਿਲੀਪ ਕੁਮਾਰ ਦੇ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਫੈਲ ਗਿਆ। ਸਲੈਬਜ਼ ਸੋਸ਼ਲ ਮੀਡੀਆ ਉੱਤੇ ਲਗਾਤਾਰ ਪੋਸਟਰ ਸਾਝਾਂ ਕਰਕੇ ਦਿੱਗਜ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ.

ਬਾਲੀਵੁੱਡ ਦੇ ਟ੍ਰੈਜੇਡੀ ਕਿੰਗ ਦੇ ਰੂਪ ‘ਚ ਜਾਣੇ ਜਾਂਦੇ ਇਸ ਦਿੱਗਜ ਅਦਾਕਾਰ ਦਾ ਕਰੀਅਰ ਛੇ ਦਹਾਕਿਆਂ ਤੋਂ ਜ਼ਿਆਦਾ ਹੈ। ਉਨ੍ਹਾਂ ਆਪਣੇ ਕਰੀਅਰ ‘ਚ 65 ਤੋਂ ਜ਼ਿਆਦਾ ਫਿਲਮਾਂ ‘ਚ ਅਦਾਕਾਰੀ ਕੀਤੀ ਤੇ ਉਨ੍ਹਾਂ ਨੂੰ ‘ਦੇਵਦਾਸ’ (1955), ‘ਨਯਾ ਦੌਰ’ (1957), ‘ਮਗ਼ਲ ਏ ਆਜ਼ਮ’ (1960), ‘ਗੰਗਾ ਜਮੁਨਾ’ (1961), ‘ਕ੍ਰਾਂਤੀ’ (1981) ਤੇ ‘ਕਰਮਾ’ (1986) ਵਰਗੀਆਂ ਫਿਲਮਾਂ ‘ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਆਖਰੀ ਵਾਰ 1998 ‘ਚ ‘ਕਿਲਾ’ ‘ਚ ਦੇਖਿਆ ਗਿਆ ਸੀ।

Spread the love