ਸੰਯੁਕਤ ਕਿਸਾਨ ਮੋਰਚੇ ਨੇ ਗੁਰਨਾਮ ਚਡੂਨੀ ਦੇ ਬਿਆਨ ਤੋ ਖੁਦ ਨੂੰ ਵੱਖ ਕਰ ਲਿਆ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਗੁਰਨਾਮ ਚਡੂਨੀ ਦੇ ਬਿਆਨ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗ਼ੌਰਤਲਬ ਹੈ ਕਿ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਲਾਹ ਦਿੱਤੀ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕਿਸਾਨ ਲੀਡਰਾਂ ਨੂੰ ਲੜਨੀਆਂ ਚਾਹੀਦੀਆਂ ਨੇ ਤੇ ਪੰਜਾਬ ‘ਚ ਸਰਕਾਰ ਬਣਾਉਣੀ ਚਾਹੀਦੀ ਹੈ।

ਪੰਜਾਬ ਦੇ ਕਿਸਾਨ ਆਗੂ ਚੋਣ ਲੜਕੇ ਸਰਕਾਰ ਬਣਾਉਣ ਤੇ ਲੀਡਰਾਂ ਨੂੰ ਦੱਸਣ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਬਿਨਾਂ ਚੋਣ ਲੜੇ ਕਿਸਾਨਾਂ ਦੇ ਹਾਲਾਤ ਨਹੀਂ ਬਦਲਣਗੇ। ਚਡੂਨੀ ਨੇ ਕਿਹਾ ਕਿ ਜੇ ਅਸੀਂ ਪੰਜਾਬ ਦੀ ਸੱਤਾ ਆਪਣੇ ਸੱਤਾਂ ‘ਚ ਲੈ ਲੈਂਦੇ ਹਾਂ ਤੇ ਪੰਜਾਬ ‘ਚ ਸਰਕਾਰ ਚਲਾ ਕੇ ਦਿਖਾਉਨੇ ਹਾਂ ਤਾਂ ਇਹ ਕਾਨੂੰਨ ਰੱਦ ਹੋ ਸਕਦੇ ਨੇ। ਇਸ ਲਈ ਸਾਨੂੰ ਮਿਸ਼ਨ ਪੰਜਾਬ ਸ਼ੁਰੂ ਕਰਨਾ ਚਾਹੀਦਾ।

Spread the love