ਪੰਜਾਬ ਵਿੱਚ ਬਿਜਲੀ ਦਾ ਮੁੱਦਾ ਲਗਾਤਾਰ ਭੱਖਦਾ ਜਾ ਰਿਹਾ ਹੈ।

ਹੁਣ ਬਿਜਲੀ ਮੁੱਦੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕਰੋਨਾ ਕਰਕੇ ਤਾਲਾਬੰਦੀ ਕੀਤੀ ਗਈ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਤਾਲਾਬੰਦੀ ਕਰ ਦਿੱਤੀ ਹੈ |

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾ ਹੀ ਪੂਰੀ ਬਿਜਲੀ ਨਹੀਂ ਹੈ | ਕੈਪਟਨ ਅਮਰਿੰਦਰ ਸਿੰਘ ਨੇ ਨਾਂ ਤਾਂ ਕੋਈ ਥਰਮਲ ਪਲਾਂਟ ਲਾਇਆ ਨਾ ਹੀ ਸੋਲਰ ਲਾਇਆ ਜਿਸ ਕਾਰਨ ਬਿਜਲੀ ਸੰਕਟ ਆ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਥਰਮਲ ਪਲਾਂਟ ਤਾਂ ਕੀ ਲਾਉਣੇ ਪੁਰਾਣੇ ਵੀ ਬੰਦ ਕਰ ਦਿੱਤੇ ਹਨ | ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਾਏ ਥਰਮਲ ਪਲਾਂਟ ਕਾਰਨ ਥੋੜ੍ਹੀ ਬਹੁਤੀ ਬਿਜਲੀ ਮਿਲ ਰਹੀ ਹੈ |

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਤਾਂ ਕੀਤੇ ਸਨ ਪਰ ਪੂਰਾ ਕੋਈ ਨਹੀਂ ਕੀਤਾ 5 ਰੁਪਏ ਯੂਨਿਟ ਦੇਣ ਦੀ ਗੱਲ ਕਹੀ ਸੀ ਜੋ ਹੁਣ 10 ਰੁਪਏ ਦਿੱਤੀ ਜਾ ਰਹੀ ਹੈ | ਜਿਸ ਕਾਰਨ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ


Spread the love