ਅਮਰੀਕਾ ’ਚ ਫਿਰੌਤੀ ਮੰਗਣ ਲਈ ਇਕ ਵੱਡੇ ਸਾਈਬਰ ਹਮਲੇ (ਰੈਨਸਮਵੇਅਰ ਅਟੈਕ) ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲਈ ਰੂਸ ਨਾਲ ਸਬੰਧਤ ਇਕ ਗੈਂਗ ਉਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ।

ਹੁਣ ਤਕ ਦੇ ਸਭ ਤੋਂ ਵੱਡੇ ਰੈਨਸਮਵੇਅਰ ਹਮਲੇ ਦਾ ਸੰਕਟ ਅਜੇ ਵੀ ਜਾਰੀ ਹੈ ਜਿਸ ‘ਚ 100 ਤੋਂ ਵੱਧ ਨਿੱਜੀ ਕੰਪਨੀਆਂ ਸ਼ਾਮਲ ਨੇ।

ਅਮਰੀਕੀ ਤਕਨੀਕੀ ਸੂਚਨਾ ਕੰਪਨੀ ਨੇ ਰੈਨਸਮਵੇਅਰ (ਮਾਲਵੇਅਰ) ਦੇ ਸਾਈਬਰ ਹਮਲੇ ਦੇ ਸਬੰਧ ‘ਚ ਕਿਹਾ ਕਿ ਦੁਨੀਆ ‘ਚ ਇਸ ਨਾਲ ਕਰੀਬ 800 ਤੋਂ 1500 ਕੰਪਨੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਇਸ ਦੇ ਨਾਲ ਹੀ ਕਰੀਬ ਦਸ ਲੱਖ ਕੰਪਿਊਟਰ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਚਰਚਾ ਇਹ ਵੀ ਹੈ ਕਿ ਹਜ਼ਾਰਾਂ ਕੰਪਨੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਦੂਜਿਆਂ ਦੇ ਆਈਟੀ ਢਾਂਚੇ ਨੂੰ ਦੂਰੋਂ ਚਲਾਉਂਦੀਆਂ ਹਨ ਜਿਹਨਾਂ ਨੂੰ ਕਰੀਬ 17 ਮੁਲਕਾਂ ਵਿਚ ਨਿਸ਼ਾਨਾ ਬਣਾਇਆ ਗਿਆ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਨਾਂ ਹੈਕਰਾਂ ਵਲੋਂ ਕੰਪਨੀਆਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਦੂਸਏ ਪਾਸੇ ਸਾਈਬਰ ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗੈਂਗ ‘ਐਂਟੀ ਮਾਲਵੇਅਰ’ ਜੋ ਕਿ ਹਮਲਿਆਂ ਤੋਂ ਬਚਾਅ ਕਰਨ ਵਾਲੇ ਸਾਫਟਵੇਅਰ ਹੈ ਉਸਤੋਂ ਆਸਾਨੀ ਨਾਲ ਰਾਹ ਪਾਰ ਕਰ ਲੈਂਦਾ ਹੈ ਤੇ ਇਸ ਦੀ ਸਮਰੱਥਾ ਵੀ ਵੱਧਦੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਸੀ ਕਿ ਅਸੀਂ ਪੂਰੇ ਸਬੂਤ ਦੇਖੇ ਹਨ ਜਿਨ੍ਹਾਂ ਤੋਂ ਰੂਸੀ ਵਿਦੇਸ਼ੀ ਖੁਫੀਆ ਏਜੰਸੀ ਦਾ ਹੱਥ ਹੋਣ ਦੇ ਸੰਕੇਤ ਮਿਲੇ ਨੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਲੱਗ ਰਹੇ ਦੋਸ਼ਾਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ।

Spread the love