ਮੋਦੀ ਮੰਤਰੀ ਮੰਡਲ ਵਿੱਚ ਕੀਤੇ ਬਦਲਾਅ ਵਿੱਚ ਜੋਤੀਰਾਦਿੱਤਿਆ ਸਿੰਧੀਆ (ਮੱਧ ਪ੍ਰਦੇਸ਼), ਸਰਬੰੰਦ ਸੋਨੋਵਾਲ (ਅਸਾਮ), ਸੁਸ਼ੀਲ ਮੋਦੀ (ਬਿਹਾਰ), ਭੁਪਿੰਦਰ ਯਾਦਵ (ਰਾਜਸਥਾਨ), ਵਰੁਣ ਗਾਂਧੀ (ਉੱਤਰ ਪ੍ਰਦੇਸ਼), ਲੱਲਨ ਸਿੰਘ (ਜੇਡੀਯੂ), ਪਸ਼ੂਪਤੀ ਪਾਰਸ (ਐਲਜੇਪੀ), ਅਨੂਪ੍ਰਿਆ ਪਟੇਲ, ਚੰਦਰਪ੍ਰਕਾਸ਼ (ਏਜੇਐਸਯੂ), ਅਤੇ ਦਿਲੀਪ ਘੋਸ਼ (ਪੱਛਮੀ ਬੰਗਾਲ) ਵਰਗੇ ਨੌਜਵਾਨ ਨੇਤਾਵਾਂ ਨੂੰ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਪੰਕਜ ਚੌਧਰੀ, ਰੀਟਾ ਬਹੁਗੁਣਾ ਜੋਸ਼ੀ, ਰਮਸ਼ੰਕਰ ਕਠਾਰੀਆ, ਰਾਹੁਲ ਕਾਸਵਾਨ (ਰਾਜਸਥਾਨ), ਸੀ ਪੀ ਜੋਸ਼ੀ, ਡਾ. ਭਾਗਵਤ ਕਰਾਦ (ਮਹਾਰਾਸ਼ਟਰ), ਪ੍ਰਵੇਸ਼ ਵਰਮਾ ਜਾਂ ਮੀਨਾਕਸ਼ੀ ਲੇਖੀ (ਦਿੱਲੀ), ਜ਼ਫਰ ਇਸਲਾਮ (ਯੂ ਪੀ), ਅਸ਼ਵਨੀ ਵੈਸ਼ਨਵ (ਓਡੀਸ਼ਾ), ਪੂਨਮ ਮਹਾਜਨ ਜਾਂ ਪ੍ਰੀਤਮ ਮੁੰਡੇ (ਮਹਾਰਾਸ਼ਟਰ) ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ।
43 ਮੰਤਰੀ ਸਹੁੰ ਚੁੱਕਣਗੇ
ਜਾਣਕਾਰੀ ਅਨੁਸਾਰ ਕੁੱਲ 43 ਮੰਤਰੀ ਸਹੁੰ ਚੁੱਕ ਸਮਾਗਮ ਵਿਚ ਸਹੁੰ ਚੁੱਕਣਗੇ। ਇਨ੍ਹਾਂ ਵਿੱਚ ਨਵੇਂ ਅਤੇ ਪੁਰਾਣੇ ਦੋਵੇਂ ਮੰਤਰੀ ਸ਼ਾਮਲ ਹੋਣਗੇ। ਨਵੀਂ ਕੈਬਨਿਟ ਵਿਚ 11 ਔਰਤਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿਚੋਂ 2 ਕੈਬਨਿਟ ਮੰਤਰੀ ਬਣਨਗੀਆਂ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਨਵੀਂ ਕੈਬਨਿਟ ਵਿਚ 13 ਵਕੀਲ, 6 ਡਾਕਟਰ ਅਤੇ 5 ਇੰਜੀਨੀਅਰ ਹੋਣਗੇ।