ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਦੀਆਂ ਦਿੱਗਜ ਕੰਪਨੀਆਂ ‘ਤੇ ਪਰਚਾ ਦਰਜ ਕਰਵਾਉਣਗੇ।

ਦਰਅਸਲ ਫੇਸਬੁੱਕ, ਟਵਿੱਟਰ ਅਤੇ ਗੂਗਲ ਸਮੇਤ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਖ਼ਿਲਾਫ਼ ਮੁਕੱਦਮਾ ਦਰਜ ਕਰਾਉਣਗੇ ਕਿਉਂਕਿ ਡੋਨਲਡ ਟਰੰਪ ਦਾ ਕਹਿਣਾ ਕਿ ਉਨਾਂ ਦੇ ਅਕਾਊਂਟ ਗਲਤ ਤਰੀਕੇ ਨਾਲ ਬੰਦ ਕੀਤੇ ਨੇ,ਟਰੰਪ ਨੇ ਨਿਊ ਜਰਸੀ ਗੋਲਫ ਕੋਰਸ ਦੇ ਬੈਡਮਿੰਸਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਰੋਕ ਨੂੰ ਖ਼ਤਮ ਕਰਣ ਦੀ ਮੰਗ ਕਰ ਰਹੇ ਹਾਂ।

75 ਸਾਲਾ ਟਰੰਪ ਨੇ ਕਿਹਾ ਕਿ ਦੇਸ਼ ਦੀਆਂ ਚੋਟੀ ਦੀਆਂ ਤਕਨੀਕੀ ਕੰਪਨੀਆਂ “ਗੈਰ ਕਾਨੂੰਨੀ, ਗੈਰ ਸੰਵਿਧਾਨਕ ਸੈਂਸਰਸ਼ਿਪ ਦੇ ਲਾਗੂਕਰਤਾ” ਬਣ ਗਈਆਂ ਹਨ ਤੇ ਕਾਲੀ ਸੂਚੀ ਵਿੱਚ ਪਾਉਣਾ, ਹਟਾਉਣ ਅਤੇ ਰੱਦ ਕਰਨ ਵਰਗੀ ਪ੍ਰਕਿਰਿਆ ਨੂੰ ਰੋਕਣਾ ਚਾਹੀਦਾ ਹੈ।ਦਰਸਲ 6 ਜੁਲਾਈ ਨੂੰ ਟਰੰਪ ਦੇ ਸਮਰਥਕਾਂ ਵਲੋਂ ਯੂਐਸ ਕੈਪੀਟਲ ਉੱਤੇ ਕੀਤੇ ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਾਰਵਾਈ ਕਰਦਿਆਂ ਟਰੰਪ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਮੁਕੱਦਮੇ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਵਿੱਚ ਦਰਜ ਕੀਤੇ ਗਏ ਹਨ।

Spread the love