26 ਜਨਵਰੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ।

ਵਧੀਕ ਸੈਸ਼ਨ ਜੱਜ ਕਾਮਿਨੀ ਲਾਓ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਬੂਟਾ ਸਿੰਘ ਨੇ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਦੱਸ ਦਈਏ ਪੰਜ ਮਹੀਨਿਆਂ ਤੋਂ ਵੱਧ ਫ਼ਰਾਰ ਰਹਿਣ ਤੋਂ ਬਾਅਦ 26 ਸਾਲਾ ਬੂਟਾ ਸਿੰਘ ਉਤੇ 50,000 ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ 30 ਜੂਨ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦਿੱਲੀ ਪੁਲਿਸ ਮੁਤਾਬਿਕ ,ਬੂਟਾ ਸਿੰਘ ਇੱਕ ਹਿੰਸਕ ਭੀੜ ਦਾ ਹਿੱਸਾ ਸੀ ਜਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਤੇ ਜਨਤਕ ਜਾਇਦਾਦ ਨੂੰ ਤੋੜਿਆ ਸੀ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨ ਤੇ ਕਥਿਤ ਸਾਜਿਸ਼ ਲਈ ਫੰਡ ਦੇਣ ਦੇ ਸ੍ਰੋਤ ਦਾ ਪਤਾ ਲਾਉਣ ਲਈ ਅਦਾਲਤ ਤੋਂ ਉਸ ਦੀ ਪੰਜ ਦਿਨਾਂ ਦੀ ਹਿਰਾਸਤ ਮੰਗੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਕਾਨੂੰਨੀ ਟੀਮ ਮਾਮਲੇ ਨੂੰ ਵੇਖ ਰਹੀ ਹੈ।

Spread the love