ਨਾਭਾ ਵਿੱਚ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦਾ ਵਿਰੋਧ ਹੋਇਆ।

ਵਿਰੋਧ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਗਿਆ।ਨਾਭਾ ‘ਚ ਆਪ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀ ਅਨਮੋਲ ਗਗਨ ਮਾਨ ਪਰ ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ।

ਕਾਂਗਰਸੀ ਵਰਕਰਾਂ ਨੇ ਕੇਜਰੀਵਾਲ ਦੇ 300 ਯੂਨਿਟ ਮੁਫ਼ਤ ਦੇ ਐਲਾਨ ਦਾ ਵਿਰੋਧ ਕੀਤਾ ਤੇ ਉਸ ਐਲਾਨ ‘ਚ ਨੁਕਸ ਕੱਢੇ, ਪਰ ਦੂਜੇ ਪਾਸੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਪ੍ਰਦਰਸ਼ਨਾਂ ਤੋਂ ਕੋਈ ਫ਼ਰਕ ਨਹੀਂ ਪੈਂਦਾ, ਕਾਂਗਰਸੀ ਜੀਅ ਸੱਦਕੇ ਕਰਨ। ਨਾਲ ਹੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇ ਪੰਜਾਬੀਆਂ ਨੇ ਸੌਖੇ ਰਹਿਣਾ ਤਾਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਬਹਤੁ ਜ਼ਰੂਰੀ ਹੈ ।

ਨਾਲ ਹੀ ਅਪੀਲ ਕੀਤੀ ਕਿ ਹੁਣ ਤੱਕ ਅਕਾਲੀਆਂ-ਕਾਂਗਰਸੀਆਂ ਨੂੰ ਲਿਆ ਕਿ ਦੇਖ ਲਿਆ ਕਿ ਉਨ੍ਹਾਂ ਨੇ ਕੀ ਪੰਜਾਬ ਦਾ ਕਿੰਨਾ ਸਵਾਰਿਆ ਤੇ ਕਿੰਨਾ ਵਿਗਾੜਿਆ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ।

Spread the love