ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇੰਟਰਨੈੱਟ ਇੱਕ ਅਜੇਹੀ ਜ਼ਰੂਰਤ ਹੈ ਜਿਸ ਨਾਲ ਸਾਡੇ ਜ਼ਰੂਰੀ ਕੰਮ ਪੂਰੇ ਹੁੰਦੇ ਹਨ। ਪਰ ਕਈ ਵਾਰ ਜਦੋਂ ਅਸੀਂ ਇੰਟਰਨੈੱਟ ਸਫਰਿੰਗ (Internet Suffering) ਦੌਰਾਨ ਅਜਿਹੀ ਵੈੱਬਸਾਈਟ ‘ਤੇ ਪਹੁੰਚ ਜਾਂਦੇ ਹਨ, ਜਿਸ ਤੋਂ ਬਾਅਦ ਸਾਨੂੰ ਅਜੀਬੋ-ਗਰੀਬ ਪਾਪ-ਅਪ (Pop-Up ) ਨੋਟੀਫਿਕੇਸ਼ਨ ਮਿਲਣ ਲੱਗਦੇ ਹਨ, ਜੋ ਸਾਡੇ ਬਿਲਕੁਲ ਵੀ ਕੰਮ ਨਹੀਂ ਆਉਂਦੇ ਹਨ ਤੇ ਸਾਡਾ ਧਿਆਨ ਕੰਮ ਤੋਂ ਹਟਾਉਂਦੀਆਂ ਹਨ । ਜੇ ਤੁਸੀਂ ਵੀ ਗੂਗਲ ਕ੍ਰੋਮ ‘ਤੇ ਆਉਣ ਵਾਲੇ ਨੋਟੀਫਿਕੇਸ਼ਨ ਤੋਂ ਪਰੇਸ਼ਾਨ ਹੋ ਗਏ ਹੋ, ਤਾਂ ਇਹ ਜਾਣਕਾਰੀ ਤੁਹਾਡੇ ਕੰਮ ਆਵੇਗੀ।

ਇਸ ਤਰਾਂ ਕਰੋ ਨੋਟੀਫਿਕੇਸ਼ਨ ਨੂੰ ਬੰਦ

– ਆਪਣੇ ਕੰਪਿਊਟਰ ਤੇ ਲੈਪਟਾਪ ‘ਚ ਗੂਗਲ ਕ੍ਰੋਮ ਨੂੰ ਓਪਨ ਕਰੋ।

– ਇੱਥੇ ਟਾਪ-ਰਾਈਟ ‘ਚ ਜਾ ਕੇ ਸੈਟਿੰਗ ਓਪਨ ਕਰੋ।

– ਸਾਈਟ ਸੇਵਿੰਗ ‘ਚ ਜਾ ਕੇ ਪ੍ਰਾਈਵੇਸੀ ਤੇ ਸਿਕਓਰਿਟੀ ‘ਚ ਜਾਓ।

– ਇੱਥੇ ਨੋਟੀਫਿਕੇਸ਼ਨ ‘ਤੇ ਕਲਿੱਕ ਕਰੋ।

– ਹੁਣ ਟਾਗਲ ਨੂੰ ਆਨ ਕਰ ਦਿਓ, ਇਸ ਨਾਲ ਸਾਡੀ ਵੈੱਬਸਾਈਟ ਤੋਂ ਆਉਣ ਵਾਲੇ ਨੋਟੀਫਿਕੇਸ਼ਨ ਬੰਦ ਹੋ ਜਾਣਗੇ।

ਇਸ ਤੋਂ ਇਲਾਵਾ ਤੁਸੀਂ Use quieter messaging ਫ਼ੀਚਰ ਦਾ ਇਸਤੇਮਾਲ ਕਰ ਕੇ ਵੀ ਨੋਟੀਫਿਕੇਸ਼ਨ ਨੂੰ ਬਲਾਕ ਕਰ ਸਕਦੇ ਹੋ।

ਕਿਸੇ ਵੀ ਵੈੱਬਸਾਈਟ ਨੂੰ ਬਲਾਕ ਕਰਨ ਲਈ ਬਲਾਕ ਸੈਕਸ਼ਨ ‘ਤੇ ਜਾਓ। ਇੱਥੇ ਉਸ ਵੈੱਬਸਾਈਟ ਦਾ ਨਾਂ ਐਂਟਰ ਕਰ ਕੇ Add ‘ਤੇ ਕਲਿੱਕ ਕਰੋ। ਇੰਨਾ ਕਰਦਿਆਂ ਹੀ ਵੈੱਬਸਾਈਟ ‘ਤੇ ਬਲਾਕ ਹੋ ਜਾਵੇਗੀ।

ਕਿਸੇ ਵੈੱਬਸਾਈਟ ਤੋਂ ਨੋਟੀਫਿਕੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇੰਝ ਕਰੋ ਕੰਮ

– ਕੰਪਿਊਟਰ ਜਾਂ ਲੈਪਟਾਪ ‘ਚ ਗੂਗਲ ਕ੍ਰੋਮ ਓਪਨ ਕਰੋ।

– ਇੱਥੇ ਸੈਂਟਿੰਗ ‘ਚ ਜਾ ਕੇ Privacy and security ਸੈਕਸ਼ਨ ‘ਚ ਜਾਓ।

– ਹੁਣ ਪਾਪ-ਅਪ ਤੇ ਰਿਡਾਇਰੈਕਟ ‘ਚ ਜਾ ਕੇ Allow ‘ਤੇ ਕਲਿੱਕ ਕਰੋ।

– ਇੰਨਾ ਕਰਨ ਤੋਂ ਬਾਅਦ ਤੁਹਾਨੂੰ ਵੈੱਬਸਾਈਟ ਤੋਂ ਨੋਟੀਫਿਕੇਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ।

Spread the love