ਦੇੇਸ਼ ਭਰ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹ ਰਹੀਆਂ ਹਨ।

ਇਹ ਲਗਾਤਾਰ ਬਿਨਾਂ ਬਰੇਕ ਵੱਧ ਰਹੀਆਂ ਹਨ | ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 35 ਪੈਸੇ ਤੇ ਡੀਜ਼ਲ ਦਾ 17 ਪੈਸੇ ਪ੍ਰਤੀ ਲਿਟਰ ਵੱਧ ਗਿਆ ਹੈ। ਇਸ ਨਵੇਂ ਵਾਧੇ ਨਾਲ ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਦਿੱਲੀ ’ਚ ਪੈਟਰੋਲ 100.21 ਰੁਪਏ ਪ੍ਰਤੀ ਲਿਟਰ ਦੇ ਭਾਅ ਨੂੰ ਵਿਕਿਆ ਜਦੋਂਕਿ ਡੀਜ਼ਲ ਦਾ ਭਾਅ ਵਧ ਕੇ 89.53 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ।

ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ, ਉੜੀਸਾ, ਤਾਮਿਲ ਨਾਡੂ, ਕੇਰਲਾ, ਬਿਹਾਰ, ਲੱਦਾਖ, ਸਿੱਕਮ ਤੇ ਪੁੱਡੂਚੇਰੀ ’ਚ ਪੈਟਰੋਲ ਦਾ ਭਾਅ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਤੋਂ ਉੱਤੇ ਹੈ।

Spread the love