ਪੰਜਾਬ ਦੇ ਲੋਕ ਜਿਥੇ ਮਹਿੰਗੀ ਬਿਜਲੀ ਤੇ ਪਾਵਰ-ਕੱਟਾ ਤੋਂ ਬਹੁਤ ਪ੍ਰੇਸ਼ਾਨ ਹਨ ਉਥੇ ਹੀ ਹੁਣ ਬਿਜਲੀ ਸੰਕਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਦੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸਿਆਸੀ ਪਾਰਟੀਆਂ ਸੜਕਾਂ ‘ਤੇ ਉਤਰ ਆਈਆਂ ਹਨ |

ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟਾਂ ਦੇ ਕਈ ਦਿਨਾਂ ਤੋਂ ਬੰਦ ਰਹਿਣ ਮਗਰੋਂ ਅੱਧੀ ਰਾਤ ਤੋਂ ਸਰਕਾਰੀ ਖੇਤਰ ਦੇ ਰੋਪੜ ਥਰਮਲ ਪਲਾਂਟ ਦਾ ਇੱਕ ਉਤਪਾਦ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ।

ਇਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ। ਰੋਪੜ ਪਲਾਂਟ ਦੇ ਯੂਨਿਟ ਨੰਬਰ ਤਿੰਨ ਤੋਂ ਰਾਤ 11.33 ਵਜੇ ਬੁਆਇਲਰ ਲੀਕੇਜ਼ ਹੋਣ ਲੱਗੀ ਜਿਸ ਕਾਰਨ ਉਸ ਨੂੰ ਬੰਦ ਕਰਨਾ ਪਿਆ। ਬੰਦ ਹੋਇਆ ਯੂਨਿਟ 210 ਮੈਗਾਵਾਟ ਆਧਾਰਤ ਸੀ। ਦੀਨੋ ਦਿਨੀ ਪੰਜਾਬ ਵਾਸੀਆਂ ਨੂੰ ਨਿੱਤ ਨਵੀਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

Spread the love