ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਖ਼ਿਲਾਫ਼ ਚੰਡੀਗੜ੍ਹ ਦੇ ਇਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਮਨੀਮਾਜਰਾ ਦੇ ਵਪਾਰੀ ਅਰੁਣ ਗੁਪਤਾ ਨੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ। BEING HUMAN ਸਟੋਰ ਖੋਲ੍ਹਣ ਦੇ ਨਾਮ ‘ਤੇ ਕਰੋੜਾਂ ਦੀ ਠੱਗੀ ਦਾ ਇਲਜ਼ਾਮ ਹੈ। ਇਹ ਸਟੋਰ ਫਰਵਰੀ 2020 ਤੋਂ ਬੰਦ ਪਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੰਮਨ ਭੇਜ 10 ਦਿਨਾਂ ‘ਚ ਜਵਾਬ ਮੰਗਿਆ ਹੈ।

ਅਰੁਣ ਗੁਪਤਾ ਮੁਕਾਬਕ ਸ਼ੋਅਰੂਮ ਖੋਲ੍ਹਣ ਤੋਂ ਬਾਅਦ ਵੀ ਕੰਪਨੀ ਸਮਾਨ ਨਹੀਂ ਭੇਜ ਰਹੀ। ਇੰਨ ਹੀ ਨਹੀਂ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ। ਸਲਮਾਨ ਖਾਨ ਤੋਂ ਇਲਾਵਾ ਉਨ੍ਹਾਂ ਦੀ ਭੈਣ ਅਲਵੀਰਾ ਅਤੇ ਬੀਇੰਗ ਹਿਊਮਨ ਦੇ CEO ਅਤੇ ਅਧਿਕਾਰੀਆਂ ਨੂੰ ਵੀ ਸੰਮਨ ਭੇਜੇ ਗਏ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰੋਬਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਸਲਮਾਨ ਖਾਨ ਦੇ ਇਸ਼ਾਰੇ ‘ਤੇ ਉਸ ਨੇ ਮਨੀਮਾਜਰਾ ਦੇ ਐਨਏਸੀ ਖੇਤਰ ਵਿਚ’ ਬੀਇੰਗ ਹਿਊਮਨ ਜਵੈਲਰੀ ‘ਦਾ ਇਕ ਸ਼ੋਅਰੂਮ ਲਗਭਗ 3 ਕਰੋੜ ਰੁਪਏ ਵਿਚ ਖੋਲ੍ਹਿਆ ਸੀ। ਸ਼ੋਅਰੂਮ ਖੋਲ੍ਹਣ ਲਈ ਸਟਾਈਲ ਕੁਇੰਟ ਜਵੈਲਰੀ ਪ੍ਰਾਈਵੇਟ ਲਿਮਟਿਡ ਨਾਲ ਵੀ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਉਨ੍ਹਾਂ ਸਾਰਿਆਂ ਨੇ ਸ਼ੋਅਰੂਮ ਤਾਂ ਖੁਲਵਾ ਲਏ ਪਰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ। ਜਿਸ ਸਟੋਰ ਤੋਂ ਬੀਇੰਗ ਹਿਊਮਨ ਦੇ ਗਹਿਣਿਆਂ ਨੂੰ ਉਨ੍ਹਾਂ ਨੂੰ ਦੇਣ ਲਈ ਕਿਹਾ ਗਿਆ ਸੀ, ਉਹ ਬੰਦ ਪਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਨੂੰ ਮਾਲ ਵੀ ਨਹੀਂ ਮਿਲ ਰਿਹਾ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਇੱਕ ਚੈਰੀਟੀ ਫਾਉਂਡੇਸ਼ਨ ਚਲਾਉਂਦੇ ਹਨ, ਜਿਸਦਾ ਨਾਮ ਬੀਇੰਗ ਹਿਊਮਨ ਹੈ। ਲੋਕਾਂ ਤੋਂ ਦਾਨ ਲੈਣ ਦੀ ਬਜਾਏ, ਇਹ ਸੰਸਥਾ ਬੀਇੰਗ ਹਿਊਮਨ ਦੇ ਕੱਪੜੇ ਆਨਲਾਈਨ ਅਤੇ ਸਟੋਰਾਂ ਵਿਚ ਵੇਚ ਕੇ ਪੈਸੇ ਇਕੱਤਰ ਕਰਦਾ ਹੈ। ਸਲਮਾਨ ਖਾਨ ਵੀ ਜ਼ਿਆਦਾਤਰ ਬੀਇੰਗ ਹਿਊਮਨ ਦੇ ਕਪੜਿਆਂ ਵਿੱਚ ਨਜ਼ਰ ਆਉਂਦੇ ਹਨ।

Spread the love